ਫਿਰੋਜ਼ਪੁਰ 11 Nov 2025 AJ DI Awaaj
Punjab Desk : ਫਿਰੋਜ਼ਪੁਰ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਹਥਿ*ਆਰ ਤਸਕਰੀ ਨੈਟਵਰਕ ਦਾ ਪਰਦਾਫ਼ਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼*ਤਾਰ ਕੀਤਾ ਹੈ। ਗ੍ਰਿ*ਫ਼ਤਾਰ ਸ਼ੁਦਾ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਰੀ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ।

ਪੁਲਿਸ ਨੇ ਉਨ੍ਹਾਂ ਕੋਲੋਂ 6 ਗਲਾਕ 9 ਮਿਮੀ ਪਿਸ*ਤੌਲ, 4 ਮੈਗਜ਼ੀਨ ਅਤੇ 4 ਕਾਰ*ਤੂਸ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਕਿ ਵਿਕਰਮਜੀਤ ਸਿੰਘ ਦਾ ਸੰਪਰਕ ਪਾਕਿਸਤਾਨ-ਅਧਾਰਤ ਹਥਿ*ਆਰ ਤਸ*ਕਰ ਨਾਲ ਸੀ। ਉਸਦੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਦੋ ਹੋਰ ਗਲਾਕ ਪਿਸ*ਤੌ*ਲ ਵੀ ਬਰਾਮਦ ਕੀਤੀਆਂ।
ਪੁਲਿਸ ਅਨੁਸਾਰ, ਵਿਕਰਮਜੀਤ ਸਿੰਘ ਦੀ ਗ੍ਰਿਫ਼*ਤਾਰੀ ਨਾਲ ਏਕੇ-47 ਰਾਈ*ਫਲ ਦੀ ਖਰੀਦ ਨਾਲ ਸੰਬੰਧਤ ਇਕ ਪੁਰਾਣੇ ਮਾਮਲੇ ਦੀ ਜਾਂਚ ਵਿੱਚ ਵੀ ਅਹਿਮ ਸੁਰਾਗ ਮਿਲੇ ਹਨ।
Related














