11November 2025 Aj Di Awaaj
Punjab Desk ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ 23 ਨਵੰਬਰ ਨੂੰ ਹੋਣ ਵਾਲੇ ਸਰਕਾਰੀ ਸਮਾਰੋਹਾਂ ਅਤੇ ਸਰਵ ਧਰਮ ਸੰਮੇਲਨ ਵਿੱਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਹੈ। ਇਸ ਮੌਕੇ ਜਥੇਦਾਰ ਗੜਗੱਜ ਨੇ ਸਰਕਾਰ ਵੱਲੋਂ ਸ਼ਹਿਰ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਲਗਾਏ ਜਾ ਰਹੇ ਸਪੀਕਰਾਂ ’ਤੇ ਐਤਰਾਜ਼ ਜਤਾਇਆ।
ਸ਼ਹੀਦੀ ਸਮਾਗਮਾਂ ਲਈ ਅੰਗਰੇਜ਼ੀ ਸੱਦਾ ਪੱਤਰਾਂ ਬਾਰੇ ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਪੰਜਾਬ ਹੈ ਅਤੇ ਸੱਦਾ ਪੱਤਰ ਪੰਜਾਬੀ ਵਿੱਚ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨਾਲ ਸ਼ਹੀਦੀ ਸਮਾਗਮਾਂ ਵਾਲੇ ਸਥਾਨਾਂ ’ਤੇ ਸਪੀਕਰ ਲਗਾਉਣ ਬਾਰੇ ਵੀ ਗੱਲਬਾਤ ਕੀਤੀ ਹੈ।














