05 ਨਵੰਬਰ, 2025 ਅਜ ਦੀ ਆਵਾਜ਼
Chandigarh Desk: ਚੰਡੀਗੜ੍ਹ ਸੈਕਟਰ-38 ਸੀ ਵਿੱਚ ਮੰਗਲਵਾਰ ਰਾਤ ਦੇਰ ਨਾਲ ਹੋਟਲ ਮਾਲਕ ਤਾਰਾ ਚੰਦ ਦੇ ਘਰ ਤੇ ਫਾ/ਇਰਿੰਗ ਦੀ ਘਟਨਾ ਵਾਪਰੀ। ਘਰ ਦੇ ਸਾਹਮਣੇ ਖੜੀ ਥਾਰ ਕਾਰ ‘ਤੇ ਤਿੰਨ ਤੋਂ ਚਾਰ ਗੋ/ਲੀਆਂ ਲੱਗੀਆਂ। ਤਾਰਾ ਚੰਦ ਮੋਹਾਲੀ ਵਿੱਚ ਇੱਕ ਮਸ਼ਹੂਰ ਹੋਟਲ ਦੇ ਮਾਲਕ ਹਨ।
ਪੁਲਿਸ ਨੂੰ ਘਟਨਾ ਦੀ ਸੂਚਨਾ ਸਵੇਰੇ 10 ਵਜੇ ਮਿਲੀ ਅਤੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਲੱਗ ਗਏ। ਫੋਰੈਂਸਿਕ ਟੀਮ ਨੇ ਘਟਨਾ ਸਥਲ ਦਾ ਸਰਵੇ ਕੀਤਾ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਸ਼ੁਰੂਆਤੀ ਜਾਂਚ ਵਿੱਚ ਬਾਈਕ ਸਵਾਰ ਸ਼ੰਕੀਲ ਨੌਜਵਾਨ ਕੈਮਰੇ ਵਿੱਚ ਨਜ਼ਰ ਆਏ ਹਨ, ਜਿਨ੍ਹਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ।
ਸੂਤਰਾਂ ਮੁਤਾਬਕ, ਹੋਟਲ ਮਾਲਕ ਨੇ ਪਹਿਲਾਂ ਵੀ ਮੋਹਾਲੀ ਪੁਲਿਸ ਨੂੰ ਆਪਣੀ ਜਾਨ ਦਾ ਖ਼ਤਰਾ ਦੱਸ ਕੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ੁਰੂਆਤੀ ਜਾਂਚ ਵਿੱਚ ਇਸ ਫਾਇਰਿੰਗ ਦੇ ਪਿੱਛੇ ਕਿਸੇ ਗੈਂਗਸਟਰ ਕਨੈਕਸ਼ਨ ਦੀ ਸੰਭਾਵਨਾ ਬਾਰੇ ਵੀ ਜਾਂਚ ਚੱਲ ਰਹੀ ਹੈ।














