28 October 2025 Aj Di Awaaj
National Desk :ਬੱਸ ਵਿੱਚ ਬਿਜਲੀ ਦਾ ਕਰੰਟ ਦੌੜ ਜਾਣ ਕਾਰਨ ਪੂਰੀ ਬੱਸ ਅੱਗ ਦੀ ਲਪੇਟ ਵਿੱਚ ਆ ਗਈ। ਇਸ ਹਾਦਸੇ ਵਿੱਚ ਲਗਭਗ 10 ਯਾਤਰੀ ਗੰਭੀਰ ਤੌਰ ‘ਤੇ ਝੁਲਸ ਗਏ, ਜਿਨ੍ਹਾਂ ਵਿੱਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਪੰਜ ਹੋਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ।
ਬੱਸ ਵਿੱਚ ਬਿਜਲੀ ਦਾ ਕਰੰਟ ਦੌੜ ਜਾਣ ਨਾਲ ਪੂਰੀ ਬੱਸ ਅੱਗ ਦੀ ਲਪੇਟ ਵਿੱਚ ਆ ਗਈ। ਇਸ ਅੱਗ ਵਿੱਚ ਕਰੀਬ 10 ਯਾਤਰੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਵਿੱਚੋਂ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਹੋਰ ਪੰਜ ਯਾਤਰੀਆਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਕ, ਉੱਤਰ ਪ੍ਰਦੇਸ਼ ਦੇ ਮਨੋਹਰਪੁਰ ਦੇ ਟੋਡੀ ਇਲਾਕੇ ਵਿੱਚ ਮਜ਼ਦੂਰਾਂ ਨੂੰ ਲੈ ਕੇ ਇੱਟਾਂ ਦੇ ਭੱਠੇ ਵੱਲ ਜਾ ਰਹੀ ਇੱਕ ਬੱਸ ਨਾਲ ਇਹ ਹਾਦਸਾ ਵਾਪਰਿਆ। ਜਿਵੇਂ ਹੀ ਬੱਸ 11 ਹਜ਼ਾਰ ਵੋਲਟ ਦੀ ਹਾਈ ਟੈਂਸ਼ਨ ਲਾਈਨ ਦੇ ਸੰਪਰਕ ਵਿੱਚ ਆਈ, ਬੱਸ ਵਿੱਚ ਅੱਗ ਲੱਗ ਗਈ।














