ਕੈਨੇਡਾ ’ਚ 27 ਸਾਲਾਂ ਅਮਨਪ੍ਰੀਤ ਕੌਰ ਦੀ ਲਾ/ਸ਼ ਬਰਾਮਦ, ਪੁਲਿਸ ਨੇ ਕ/ਤਲ ਦਾ ਮਾਮਲਾ ਦਰਜ ਕੀਤਾ

5
ਅਮਨਪ੍ਰੀਤ ਕੌਰ ਦੀ ਲਾ/ਸ਼ ਬਰਾਮਦ

27 ਅਕਤੂਬਰ 2025 ਅਜ ਦੀ ਆਵਾਜ਼

International Desk: ਕੈਨੇਡਾ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੰਗਰੂਰ ਦੀ ਰਹਿਣ ਵਾਲੀ 27 ਸਾਲਾ ਅਮਨਪ੍ਰੀਤ ਕੌਰ ਦੀ ਕ/ਤਲ ਕਰ ਦਿੱਤੀ ਗਈ ਹੈ। ਅਮਨਪ੍ਰੀਤ ਕੌਰ 2021 ਵਿੱਚ ਚੰਗੇ ਭਵਿੱਖ ਦੀ ਖਾਤਰ ਕੈਨੇਡਾ ਗਈ ਸੀ ਅਤੇ ਉੱਥੇ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਕੁਝ ਸਮੇਂ ਵਿੱਚ ਉਸਨੂੰ ਪੀਆਰ ਮਿਲਣੀ ਸੀ, ਪਰ ਉਸ ਤੋਂ ਪਹਿਲਾਂ ਹੀ ਉਸਦੀ ਜ਼ਿੰਦਗੀ ਖ਼ਤਮ ਹੋ ਗਈ।

ਪੁਲਿਸ ਦੇ ਅਨੁਸਾਰ, ਕਤਲ ਦੇ ਦੋਸ਼ੀ ਦੀ ਪਛਾਣ 27 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸਨੂੰ ਕੈਨੇਡਾ ਦੀ ਪੁਲਿਸ ਨੇ “ਮੋਸਟ ਵਾਂਟਿਡ” ਘੋਸ਼ਿਤ ਕਰ ਦਿੱਤਾ ਹੈ ਅਤੇ ਉਸਦੀ ਭਾਲ ਜਾਰੀ ਹੈ।

ਅਮਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਹ ਬਹੁਤ ਹੋਣਹਾਰ ਤੇ ਖੁਸ਼ਮਿਜ਼ਾਜ਼ ਸੀ। ਉਹ ਹਮੇਸ਼ਾ ਘਰ ਵਾਲਿਆਂ ਨਾਲ ਪਿਆਰ ਨਾਲ ਗੱਲ ਕਰਦੀ ਸੀ ਅਤੇ ਕੈਨੇਡਾ ਵਿੱਚ ਆਪਣੀ ਮਿਹਨਤ ਨਾਲ ਚੰਗੀ ਜ਼ਿੰਦਗੀ ਬਣਾ ਰਹੀ ਸੀ। ਉਸਨੇ ਆਪਣੀ ਕਾਰ ਵੀ ਖਰੀਦ ਲਈ ਸੀ ਅਤੇ ਜਲਦੀ ਹੀ ਭਾਰਤ ਆਉਣ ਦੀ ਯੋਜਨਾ ਬਣਾ ਰਹੀ ਸੀ।

ਅਮਨਪ੍ਰੀਤ ਦੇ ਚਾਚਾ ਨੇ ਦੱਸਿਆ ਕਿ 20 ਅਕਤੂਬਰ ਨੂੰ ਉਸਦੀ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦੋ ਦਿਨ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਉਸਦੀ ਲਾ/ਸ਼ ਮਿਲੀ, ਜਿਸ ਨਾਲ ਸਾਰੇ ਪਰਿਵਾਰ ’ਤੇ ਦੁੱਖ ਦਾ ਪਹਾੜ ਟੁੱਟ ਪਿਆ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜੇਕਰ ਸਰਕਾਰਾਂ ਆਪਣੇ ਦੇਸ਼ ਵਿੱਚ ਹੀ ਨੌਜਵਾਨਾਂ ਲਈ ਰੋਜ਼ਗਾਰ ਅਤੇ ਚੰਗੇ ਮੌਕੇ ਪੈਦਾ ਕਰਨ, ਤਾਂ ਕਿਸੇ ਨੂੰ ਵੀ ਵਿਦੇਸ਼ਾਂ ਜਾਣ ਦੀ ਲੋੜ ਨਾ ਪਵੇ। ਬਹੁਤ ਸਾਰੇ ਨੌਜਵਾਨ ਚੰਗੇ ਭਵਿੱਖ ਦੀ ਖਾਤਰ ਪਰਿਵਾਰਾਂ ਤੋਂ ਦੂਰ ਹੋ ਜਾਂਦੇ ਹਨ ਅਤੇ ਕਈ ਵਾਰ ਇਸ ਤਰ੍ਹਾਂ ਦੇ ਦੁੱਖਦਾਈ ਹਾਲਾਤਾਂ ਦਾ ਸ਼ਿਕਾਰ ਹੋ ਜਾਂਦੇ ਹਨ।