ਆਂਧਰਾ ਪ੍ਰਦੇਸ਼ ‘ਚ ਭਿਆਨਕ ਬੱਸ ਹਾਦਸਾ

19

ਆਂਧਰਾ ਪ੍ਰਦੇਸ਼ 24 Oct 2025 AJ DI Awaaj

National Desk :  ਕੁਰਨੂਲ ਜ਼ਿਲ੍ਹੇ ‘ਚ ਹੈਦਰਾਬਾਦ-ਬੈਂਗਲੁਰੂ ਹਾਈਵੇਅ ‘ਤੇ ਸ਼ੁੱਕਰਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਬੱਸ ਇੱਕ ਬਾਈਕ ਨਾਲ ਟਕਰਾਉਣ ਤੋਂ ਬਾਅਦ ਅਚਾਨਕ ਅੱਗ ਦੀ ਲਪੇਟ ‘ਚ ਆ ਗਈ। ਹਾਦਸੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌ*ਤ ਹੋ ਚੁੱਕੀ ਹੈ, ਜਦਕਿ ਕਈ ਹੋਰ ਦੇ ਜ਼*ਖਮੀ ਹੋਣ ਦੀ ਜਾਣਕਾਰੀ ਹੈ। ਬੱਸ ਵਿੱਚ ਕੁੱਲ 40 ਯਾਤਰੀ ਸਵਾਰ ਸਨ।

ਚਸ਼ਮਦੀਦਾਂ ਦੇ ਅਨੁਸਾਰ, ਕਾਵੇਰੀ ਟਰੈਵਲਜ਼ ਦੀ ਇਸ ਨਿੱਜੀ ਬੱਸ ਨੂੰ ਟੱਕਰ ਤੋਂ ਬਾਅਦ ਅੱਗ ਇੰਨੀ ਤੇਜ਼ੀ ਨਾਲ ਲੱਗੀ ਕਿ ਬਹੁਤ ਸਾਰੇ ਯਾਤਰੀ ਬਾਹਰ ਨਹੀਂ ਨਿਕਲ ਸਕੇ ਅਤੇ ਅੰਦਰ ਹੀ ਸ*ੜ ਗਏ। ਕੁਝ ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਦਾਈ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ ਅਤੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ ਹਰ ਮ੍ਰਿ*ਤਕ ਦੇ ਪਰਿਵਾਰ ਨੂੰ ₹2 ਲੱਖ ਅਤੇ ਜ਼ਖਮੀਆਂ ਨੂੰ ₹50 ਹਜ਼ਾਰ ਦੀ ਸਹਾਇਤਾ ਰਕਮ ਦਿੱਤੀ ਜਾਵੇਗੀ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਵੀ ਹਾਦਸੇ ‘ਤੇ ਦੁਖ ਪ੍ਰਗਟਾਉਂਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਬਚਾਅ ਕਾਰਜ ਤੇਜ਼ ਕਰਨ ਅਤੇ ਜ਼ਖ*ਮੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਵੇਲੇ ਬਚਾਅ ਅਤੇ ਅੱਗ ਬੁਝਾਉਣ ਦੇ ਕੰਮ ਜਾਰੀ ਹਨ ਅਤੇ ਅਧਿਕਾਰੀਆਂ ਵੱਲੋਂ ਮੌ*ਤਾਂ ਦੀ ਅੰਤਿਮ ਗਿਣਤੀ ਦੀ ਪੁਸ਼ਟੀ ਅਜੇ ਨਹੀਂ ਕੀਤੀ ਗਈ।