ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ, ਅਸ਼ਲੀਲ ਪੋਸਟਰਾਂ ਤੇ ਪਾਬੰਦੀ

17

ਫਰੀਦਕੋਟ  21 ਅਕਤੂਬਰ 2025 AJ DI Awaaj

Punjab Desk : ਜਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 13 ਦਸੰਬਰ 2025  ਤੱਕ ਲਾਗੂ ਰਹਿਣਗੇ।

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲ੍ਹਾ ਫਰੀਦਕੋਟ ਅੰਦਰ ਕਿਸੇ ਤਰਾਂ ਦੇ ਲਾਈਵ ਸ਼ੋਅ ਦੌਰਾਨ ਸ਼ਰਾਬ ਜਾਂ ਨਸ਼ੇ ਉਤਸ਼ਾਹਿਤ ਅਤੇ ਹਿੰਸਾ ਨੂੰ ਭੜਕਾਉਣ ਵਾਲੇ ਗੀਤ ਆਦਿ ਨਹੀਂ ਗਾਏ ਜਾਣਗੇ। ਜਿਲ੍ਹਾ ਫਰੀਦਕੋਟ ਅੰਦਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਨੇਮਾ ਹਾਲਾਂ/ਮਲਟੀਪਲੈਕਸਾਂ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ ਜਿੱਥੇ ਮਾਰਕ ਏ ਵਾਲੀਆਂ ਫਿਲਮਾਂ ਪ੍ਰਦਰਸ਼ਤ ਹੁੰਦੀਆਂ ਹਨ। ਜਿਲ੍ਹਾ ਫਰੀਦਕੋਟ ਅੰਦਰ ਵਿਦਿਅਕ ਸੰਸਥਾਵਾਂ ਦੇ ਆਸ ਪਾਸ ਨਗਨ ਪੋਸਟਰ, ਅਰਧ ਨਗਨ ਪੋਸਟਰ, ਅਸ਼ਲੀਲ ਪੋਸਟਰ ਸਥਾਪਤ/ਪ੍ਰਦਰਸ਼ਤ ਨਹੀਂ ਕੀਤੇ ਜਾਣਗੇ। ਜਿਲ੍ਹਾ ਫਰੀਦਕੋਟ ਅੰਦਰ ਸਾਲਾਨਾ ਪ੍ਰੀਖਿਆਵਾਂ ਤੋਂ 15 ਦਿਨ ਪਹਿਲਾਂ ਅਤੇ ਪ੍ਰੀਖਿਆਵਾਂ ਦੌਰਾਨ ਲਾਉਡ ਸਪੀਕਰ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।