ਯੁਵਕਾਂ ਲਈ ਲਿਖਤੀ ਅਤੇ ਸਰੀਰਕ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ

18
Overseas recruitment drive to be held on

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ 2025 AJ DI Awaaj

Punjab Desk : ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ , ਫਿਰੋਜ਼ਪੁਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 103 ਇੰਨਫੈਟਰੀ ਬਟਾਲੀਅਨ (ਟੀਏ) ਸਿਖਲਾਈ ਵੱਲੋਂ  17 ਨਵੰਬਰ ਤੋਂ 30 ਨਵੰਬਰ 2025 ਤੱਕ ਲੁਧਿਆਣਾ ਵਿਖੇ ਵੱਖ-ਵੱਖ ਟਰੇਡਾਂ ਲਈ ਕੁੱਲ 730 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਦੀ ਟ੍ਰੇਨਿੰਗ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਚੱਲ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜਿਲਕਾ,  ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਭਰਤੀ ਹੋਣ ਦੇ ਚਾਹਵਾਨ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ।  730 ਵੱਖ-ਵੱਖ ਅਸਾਮੀਆਂ, ਪੜ੍ਹਾਈ ਯੋਗਤਾ ਅਤੇ ਸਰੀਰਕ ਮਾਪਦੰਡ ਦਾ ਵੇਰਵਾ ਇਸ ਅਨੁਸਾਰ ਹੈ

ਜਨਰਲ ਡਿਊਟੀ ਦੀਆਂ 716 ਪੋਸਟਾਂ ਲਈ ਯੋਗਤਾ 10 ਵੀਂ, 45 ਫੀਸਦੀ ਅੰਕ, ਕਲਰਕ ਦੀਆਂ 02 ਆਸਾਮੀਆਂ ਲਈ ਯੋਗਤਾ 12ਵੀਂ 60 ਫੀਸਦੀ ਅੰਕ, ਕੁੱਕ ਸ਼ੈੱਫ ਦੀਆਂ 06 ਆਸਾਮੀਆਂ ਲਈ, ਈ.ਆਰ. ਦੀਆਂ 02 ਆਸਾਮੀਆਂ ਅਤੇ ਟੇਲਰ ਦੀਆਂ 02 ਆਸਾਮੀਆਂ ਲਈ ਯੋਗਤਾ 10ਵੀਂ ਪਾਸ, ਹਾਊਸ ਕੀਪਰ ਅਤੇ ਮੈੱਸ ਕੀਪਰ ਦੀ 1-1 ਆਸਾਮੀ ਲਈ ਯੋਗਤਾ ਅਠਵੀਂ ਪਾਸ ਲਾਜ਼ਮੀ ਹੈ। ਸਾਰੀਆਂ ਆਸਾਮੀਆਂ ਲਈ ਉਮਰ 18 ਤੋਂ 42 ਸਾਲ ਅਤੇ ਸਰੀਰਕ ਮਾਪਦੰਡ ਲੰਬਾਈ 106 ਸੈ.ਮੀ, ਛਾਤੀ 77-82 ਅਤੇ ਭਾਰ 50 ਕਿੱਲੋਂ ਲਾਜਮੀ ਹੈ।

            ਉਨ੍ਹਾਂ ਦੱਸਿਆ ਕਿ  ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜਿਲਕਾ,  ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਜ਼ੋ ਯੁਵਕ ਉਪਰੋਕਤ ਪੋਸਟਾਂ ਲਈ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ । ਉਹ ਯੁਵਕ ਜਲਦੀ ਤੋਂ ਜਲਦੀ ਸਵੇਰੇ 09.00 ਵਜੇ ਤੋਂ 11.30 ਵਜੇ ਤੱਕ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ ਲਈ ਰਿਪੋਰਟ ਕਰਨ।  ਟ੍ਰੇਨਿੰਗ ਲੈਣ ਲਈ ਲੋੜੀਂਦੇ ਦਸ਼ਤਾਵੇਜ਼ ਜਿਵੇਂ ਕਿ ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਜਾਂ 12ਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ । ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਲਿਖਤੀ ਪੇਪਰ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 73476-66557 ’ਤੇ ਸਪੰਰਕ ਕੀਤਾ ਜਾ ਸਕਦਾ ਹੈ