ਭੁੱਚੋ (ਬਠਿੰਡਾ): 03 Oct 2025
Punjab Desk : ਡਿਊਟੀ ‘ਤੇ ਮੌਜੂਦ ਡੀਐਸਪੀ ਰਵਿੰਦਰ ਸਿੰਘ ਵਿਰੁੱਧ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇੱਕ ਪੁਰਾਣੀ ਘਟਨਾ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਪਹਿਲਾਂ ਹੀ ਉਨ੍ਹਾਂ ਦੇ ਗੰਨਮੈਨ ਰਾਜਕੁਮਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ।
ਮਾਮਲਾ 1 ਜੁਲਾਈ ਦਾ ਹੈ, ਜਦੋਂ ਰਾਜਕੁਮਾਰ ਨੇ ਇੱਕ ਜ਼ਮੀਨੀ ਵਿਵਾਦ ਦੇ ਨਿਪਟਾਰੇ ਲਈ ਕਥਿਤ ਤੌਰ ‘ਤੇ 1 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਵਿਭਾਗੀ ਜਾਂਚ ਮਗਰੋਂ ਹੁਣ ਡੀਐਸਪੀ ਰਵਿੰਦਰ ਸਿੰਘ ਦਾ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਕਰ ਲਿਆ ਗਿਆ ਹੈ।














