ਨਵੋਦਿਆ ਕਿੱਕਰ ਵਾਲਾ ਰੂਪਾ: ਦਾਖਲਾ ਰਜਿਸਟ੍ਰੇਸ਼ਨ 7 ਅਕਤੂਬਰ 2025 ਤੱਕ

23

ਫ਼ਾਜ਼ਿਲਕਾ 1 ਅਕਤੂਬਰ 2025 AJ DI Awaaj

Punjab Desk :  ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਕਿਕੱਰਵਾਲਾ ਰੂਪਾ ਨੇ ਦੱਸਿਆ ਕਿ ਸਾਲ 2026-27 ਲਈ 9ਵੀਂ  ਅਤੇ 11ਵੀ ਜਮਾਤ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀ/ਵਿਦਿਆਰਥਣ ਮਿਤੀ 7 ਅਕਤੂਬਰ 2025 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ, ਪ੍ਰੀਖਿਆ ਦਾ ਆਯੋਜਨ 7 ਫਰਵਰੀ 2026 ਦਿਨ ਸ਼ਨੀਵਾਰ ਨੂੰ ਹੋਵੇਗਾ |

  ਉਨ੍ਹਾਂ ਕਿਹਾ ਕਿ ਨੌਵੀਂ ਜਮਾਤ ਅਤੇ ਗਿਆਰਵੀਂ ਜਮਾਤ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਆਨਲਾਈਨ  ਵੈੱਬਸਾਈਟ www.navodaya.gov.in ਤੇ  ਮੁਫ਼ਤ ਅਪਲਾਈ ਕਰ ਸਕਦੇ ਹਨ। ਨੌਵੀਂ ਜਮਾਤ ਲਈ ਫਾਰਮ ਵੈੱਬਸਾਈਟ  https://cbseitms.nic.in/2025/nvsix_9 ਅਤੇ  ਗਿਆਰਵੀਂ ਜਮਾਤ ਲਈ https://cbseitms.nic.in/2025/nvsxi_11 ਵਿਖ਼ੇ 7 ਅਕਤੂਬਰ 2025 ਤੱਕ ਭਰ ਸਕਦੇ ਹਨ| ਦੋਵਾਂ ਜਮਾਤਾਂ ਦੀ ਪ੍ਰੀਖਿਆ 7 ਫਰਵਰੀ 2026 ਨੂੰ ਹੋਵੇਗੀ। ਵਧੇਰੇ ਜਾਣਕਾਰੀ ਲਈ ਹੈਲਪਡੈਸਕ ਮੋਬਾਈਲ ਨੰ 93830-32160  ‘ਤੇ  ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ।