ਮਾਂ ਭਗਵਤੀ ਜਾਗਰਣ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਰੀ ਹਾਜ਼ਰੀ

60

ਕੀਰਤਪੁਰ ਸਾਹਿਬ 25 ਸਤੰਬਰ 2025 AJ DI Awaaj

Punjab Desk : ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਬੇਲੀਆਂ ਵਿੱਚ ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਲਗਵਾਈ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਧਾਰਮਿਕ ਸਮਾਰੋਹ ਦਾ ਆਯੋਜਨ ਕਰਨ ਲਈ ਵਧਾਈ ਦਿੱਤੀ।

    ਬੇਲੀਆਂ ਵਿਖੇ ਆਯੋਜਿਤ ਹੋਏ ਮਾਂ ਭਗਵਤੀ ਜਾਗਰਣ ਵਿੱਚ ਸਾਰੀ ਰਾਤ ਮਾਤਾ ਦਾ ਗੁਣਗਾਨ ਪ੍ਰਸਿੱਧ ਧਾਰਮਿਕ ਗਾਇਕ ਗੋਤਮ ਜਲੰਧਰੀ ਤੇ ਹਰਸ਼ ਨਾਲਾਗੜ੍ਹ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕਰਵਾਇਆ ਗਿਆ।

    ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਸਮੁੱਚਾ ਇਲਾਕਾ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਹੈ, ਇਸ ਇਲਾਕੇ ਵਿੱਚ ਸਾਰੇ ਧਰਮਾਂ ਦੇ ਪ੍ਰਮੁੱਖ ਅਸਥਾਨ ਹਨ। ਹਰ ਧਰਮ, ਵਰਗ, ਜਾਤੀ ਦੇ ਲੋਕ ਧਾਰਿਮਕ ਸਮਾਗਮਾਂ ਵਿੱਚ ਰਲ ਮਿਲ ਕੇ ਸਮੂਲੀਅਤ ਕਰਦੇ ਹਨ, ਇਹ ਇਸ ਇਲਾਕੇ ਦੀ ਮਜਬੂਤ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਧਾਰਮਿਕ ਅਵਸਰ ਤੇ ਮੈਨੂੰ ਇਸ ਰਸਭਿੰਨੇ ਧਾਰਮਿਕ ਵਾਤਾਵਰਣ ਵਿੱਚ ਸਮੂਲੀਅਤ ਕਰਨ ਦਾ ਮੌਕਾ ਮਿਲਦਾ ਹੈ।

     ਸ.ਬੈਂਸ ਨੇ ਕਿਹਾ ਕਿ ਅਸੀ ਆਯੋਜਕਾਂ ਦਾ ਧੰਨਵਾਦ ਕਰਦੇ ਹਾਂ, ਜੋ ਅੱਜ ਦੀ ਪੀੜ੍ਹੀ ਨੂੰ ਸਾਡੇ ਅਮੀਰ ਧਾਰਮਿਕ ਗ੍ਰੰਥਾਂ, ਵਿਰਸੇ ਦਾ ਗਿਆਨ ਵੰਡ ਰਹੇ ਹਨ ਤੇ ਆਉਣ ਵਾਲੀਆ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੀਆਂ ਜਿਹੜੀਆਂ ਵੀ ਲੋਕਾਂ ਉਨ੍ਹਾਂ ਦੇ ਧਿਆਨ ਵਿਚ ਲਿਆਦੀਆਂ ਗਈਆਂ ਹਨ, ਉਨ੍ਹਾਂ ਦੀ ਜਲਦੀ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਆਪਣਾ ਇਲਾਕਾ ਹੈ ਤੇ ਮੈਨੂੰ ਆਪਣੇ ਇਲਾਕੇ ਦੀ ਸੇਵਾ ਦਾ ਅਵਸਰ ਇਸ ਇਲਾਕੇ ਦੇ ਲੋਕਾਂ ਨੇ ਦਿੱਤਾ ਹੈ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।

    ਇਸ ਮੌਕੇ ਜਿਲ੍ਹਾ ਪ੍ਰਧਾਨ ਡਾਕਟਰ ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਬਲਾਕ ਪ੍ਰਧਾਨ ਦਰਸ਼ਨ ਸਿੰਘ ਅਟਾਰੀ, ਗੁਰਚਰਨ ਸਿੰਘ, ਬਲਾਕ ਪ੍ਰਧਾਨ ਜਗੀਰ ਸਿੰਘ ਭਾਓਵਾਲ, ਟ੍ਰੇਡ ਵਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਅਰੋੜਾ, ਟਰੱਕ ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਲੋਚੀ, ਮੀਡੀਆ ਕਾਰਡੀਨੇਟਰ ਦੀਪਕ ਸੋਨੀ, ਸੈਣੀ ਵੈੱਲਫੇਅਰ ਬੋਰਡ ਮੈਂਬਰ ਜੁਝਾਰ ਮੁਲਤਾਨੀ, ਯੂਥ ਆਗੂ ਹਰਮਿੰਦਰ ਸਿੰਘ ਚੀਨੂ, ਸਤਨਾਮ ਸਿੰਘ ਆਲੋਵਾਲ, ਸਰਪੰਚ ਦੀਦਾਰ ਸਿੰਘ, ਦਾਰਾ ਬੇਲੀ, ਯੂਥ ਆਗੂ ਗੁਰਚਰਨ ਸਿੰਘ ਬੇਲੀ, ਪੰਚ ਅਮਰ ਸਿੰਘ, ਪੰਚ ਰਵਿੰਦਰ ਸਿੰਘ, ਪੰਚ ਜੈਮਲ ਸਿੰਘ, ਵਲੇਤੀ ਰਾਮ ਸ਼ਰਮਾ, ਯੂਥ ਆਗੂ ਅਮਨਦੀਪ ਬੇਲੀ, ਲਖਵੀਰ ਸਿੰਘ ਲੱਖੂ, ਸੰਜੂ ਸੈਣੀ, ਜਸਪਾਲ ਸਿੰਘ, ਬੋਬੀ,ਅਮਲੋਕ ਸਿੰਘ, ਰਣਜੀਤ ਸਿੰਘ ਕਾਲਾ, ਜਸਪਾਲ ਸਿੰਘ, ਪਾਲ ਨਰੇਸ਼, ਨੰਨੂ, ਮਲਕੀਤ ਸਿੰਘ, ਪ੍ਰੀਤ ਸੈਣੀ, ਸੁਖਜਿੰਦਰ ਸਿੰਘ ਭਾਓਵਾਲ ਆਦਿ ਹਾਜ਼ਰ ਸਨ।