ਬਰਨਾਲਾ ਦੇ ਸੈਂਟਰ ਸਕੂਲ ਮੁਖੀਆਂ ਦਾ ਇੱਕ ਰੋਜ਼ਾ ਸਿਖਲਾਈ ਸੈਮੀਨਾਰ

44

ਬਰਨਾਲਾ, 23 ਸਤੰਬਰ 2025 AJ DI Awaaj

Punjab Desk : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ) ਬਰਨਾਲਾ ਸ੍ਰੀਮਤੀ ਇੰਦੂ ਸਿਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐ:ਸਿੱ) ਸ੍ਰੀਮਤੀ ਨੀਰਜ਼ਾ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ ਸਮੂਹ ਸੈਂਟਰ ਸਕੂਲ ਮੁਖੀਆਂ ਦਾ ਇੱਕ ਰੋਜ਼ਾ ਸਿਖਲਾਈ‌ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾ ਪੱਤੀ ਬਰਨਾਲਾ ਵਿਖੇ ਲਗਾਇਆ ਗਿਆ।

ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਆਈ.ਈ.ਡੀ ਕੋਆਰਡੀਨੇਟਰ ਭੁਪਿੰਦਰ ਸਿੰਘ ਡੀ.ਐਸ.ਈ.ਟੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਆਈ.ਈ.ਡੀ ਅਤੇ ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀ ਜਮਾਤ ਤੱਕ ਪੜ੍ਹਦੇ ਵਿਸ਼ੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋ ਚੱਲ ਰਹੀਆਂ ਗਤੀਵਿਧੀਆਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂਜਾਣੂ ਕਰਵਾਉਣਾ ਸੀ। ਇਸ ਟ੍ਰੇਨਿੰਗ ਵਿੱਚ ਵਿਸ਼ੇਸ਼ ਅਧਿਆਪਕ ਸ੍ਰੀਮਤੀ ਸਪਨਾ ਸ਼ਰਮਾ, ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਕਮਲਦੀਪ ਜੋਸ਼ੀ, ਫਿਜੀਉਥਰੈਪਿਸਟ ਡਾ. ਸੰਜੇ ਕੁਮਾਰ ਰਿਸੋਰਸ ਪਰਸਨ ਦੇ ਤੌਰ ‘ਤੇ ਪਹੁੰਚੇ।

ਕੈਪਸ਼ਨ: ਸੈਂਟਰ ਸਕੂਲ ਮੁਖੀ ਇੱਕ ਰੋਜ਼ਾ ਸਿਖਲਾਈ ਉਪਰੰਤ ਰਿਸੋਰਸ ਪਰਸਨਾਂ ਨਾਲ।