ਹੜ੍ਹ ਪ੍ਰਭਾਵਿਤ ਪਿੰਡਾਂ ਲਈ 60 ਕੁਇੰਟਲ ਚੂਰਾ ਰਵਾਨਾ

35

ਫਾਜ਼ਿਲਕਾ 23 ਸਤੰਬਰ 2025 AJ Di Awaaj

Punjab Desk : ਫਾਜ਼ਿਲਕਾ ਜਿਲੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਦੇ ਰਾਹੀਂ 60 ਕੁਇੰਟਲ ਮਿਨਰਲ ਮਿਕਸਚਰ (ਧਾਤਾਂ ਦਾ ਚੂਰਾ) ਵੰਡਿਆ ਜਾਵੇਗਾ। ਇਸ ਨੂੰ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਹਰੀ ਝੰਡੀ ਵਿਖਾ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤਾ।
ਉਨਾਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵੱਖ-ਵੱਖ ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 60 ਕੁਇੰਟਲ ਮਿਨਰਲ ਮਿਕਸਚਰ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੀ ਬਾਜਾਰੀ ਕੀਮਤ ਲਗਭਗ 12 ਲੱਖ ਰੁਪਏ ਬਣਦੀ ਹੈ ਅਤੇ ਇਸ ਨੂੰ ਹੜ ਪ੍ਰਭਾਵਿਤ ਪਿੰਡਾਂ ਵਿੱਚ ਵਿਭਾਗ ਵੱਲੋਂ ਕੈਂਪ ਲਗਾ ਕੇ ਪਸ਼ੂ ਪਾਲਕਾਂ ਨੂੰ ਤਕਸੀਮ ਕੀਤਾ ਜਾਵੇਗਾ।
ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ  ਮਨਦੀਪ ਸਿੰਘ ਨੇ ਦੱਸਿਆ ਕਿ ਹਰੇਕ ਜਾਨਵਰ ਨੂੰ ਪ੍ਰਤੀ ਦਿਨ 50 ਗ੍ਰਾਮ ਧਾਤਾਂ ਦਾ ਚੂਰਾ ਵੰਡ ਵਿੱਚ ਮਿਲਾ ਕੇ ਦਿੱਤਾ ਜਾਣਾ ਚਾਹੀਦਾ ਹੈ। ਇਸ ਨਾਲ ਪਸ਼ੂਆਂ ਦੇ ਸਿਹਤ ਤੰਦਰੁਸਤ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਹੜਾਂ ਤੋਂ ਬਾਅਦ ਚਾਰੇ ਦੀ ਘਾਟ ਵਰਗੀਆਂ ਮੁਸ਼ਕਿਲਾਂ ਕਾਰਨ ਜਾਨਵਰਾਂ ਵਿੱਚ ਜਰੂਰੀ ਤੱਤਾਂ ਦੀ ਘਾਟ ਆ ਜਾਂਦੀ ਹੈ, ਜਦੋਂ ਕਿ ਇਹ ਧਾਤਾਂ ਦਾ ਚੂਰਾ ਜਾਨਵਰਾਂ ਵਿੱਚ ਜਰੂਰੀ ਛੋਟੇ ਤੱਤਾਂ ਦੀ ਘਾਟ ਪੂਰੀ ਕਰੇਗਾ ਤੇ ਉਹਨਾਂ ਦੀ ਉਤਪਾਦਕਤਾ ਬਰਕਰਾਰ ਰੱਖੇਗਾ। ਇਸ ਮੌਕੇ ਡਾ ਜਸਮੀਨ ਕੌਰ, ਡਾ ਰਾਜੇਸ਼ ਜਾਜੋਰੀਆ, ਡਾ ਸੁਨੀਤ ਸ਼ਰਮਾ, ਡਾ ਸਾਹਿਲ ਸੇਤੀਆ, ਡਾ ਵਿਸ਼ਵਦੀਪ ਪਾਹਵਾ, ਡਾ ਨਿਪੁਨ ਖੁੰਗਰ, ਡਾ ਰਿਸ਼ਭ ਜਾਜੋਰੀਆ, ਡਾ ਸਕਸ਼ਮ ਸੇਠੀ, ਡਾ ਅਨਮੋਲ, ਸ਼੍ਰੀ ਰਜਿੰਦਰ ਪ੍ਰਸਾਦ ਅਤੇ ਸ਼੍ਰੀ ਲਾਲ ਚੰਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।