ਵਾਲਮੀਕਿ ਧਰਮਸ਼ਾਲਾ ਪੱਟੀ ਲਈ ਡੇਢ ਲੱਖ ਰੁਪਏ ਦੀ ਗ੍ਰਾਂਟ ਜਾਰੀ

25

ਹੁਸ਼ਿਆਰਪੁਰ, 20 ਸਤੰਬਰ 2025 AJ Di Awaaj

Punjab Desk :ਵਾਲਮੀਕਿ ਧਰਮਸ਼ਾਲਾ ‘ਤੇ ਪਖਾਨੇ ਬਣਾਉਣ ਲਈ ਵਾਲਮੀਕਿ ਕਮੇਟੀ ਮੈਂਬਰ ਸਰਪੰਚ ਸ਼ਿੰਦਰਪਾਲ ਦੀ ਅਗਵਾਈ ਵਿਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮਿਲੇ ਅਤੇ ਆਪਣੀ ਸਮੱਸਿਆ ਉਨ੍ਹਾਂ ਦੇ ਸਾਹਮਣੇ ਰੱਖੀ। ਉਨ੍ਹਾਂ ਗ੍ਰਾਂਮ ਪੰਚਾਇਤ ਪੱਟੀ ਨੂੰ ਡੇਢ ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਦਿਸ਼ਾ-ਨਿਰਦੇਸ਼ ਦਿੱਤੇ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੋਂ ਪਹਿਲਾਂ ਧਰਮਸ਼ਾਲਾਂ ਵਿਖੇ ਪਖਾਨੇ ਬਣਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ।

          ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਨੂੰ ਉਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜੋ ਹੋਰ ਵੀ ਅਧੂਰੇ ਕੰਮ ਜਿਵੇਂ ਲੰਗਰ ਹਾਲ ਅਤੇ ਚਾਰਦੀਵਾਰੀ ਉਹ ਵੀ ਆਉਣ ਵਾਲੇ ਸਮੇਂ ਵਿਚ ਜਲਦ ਗ੍ਰਾਂਟ ਜਾਰੀ ਕਰ ਦਿੱਤੀ ਜਾਵੇਗੀ।

          ਇਸ ਮੌਕੇ ਮੈਂਬਰ ਪੰਚਾਇਤ ਸੋਹਣ ਲਾਲ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਦੀਪਕ, ਨਿਸ਼ਾਂਤ ਕੁਮਾਰ, ਮੋਹਨ ਲਾਲ, ਸੰਦੀਪ ਕੁਮਾਰ, ਪ੍ਰਮੋਦ ਕੁਮਾਰ, ਰਜੇਸ਼ ਕੁਮਾਰ, ਮਾਨਵ ਸਹੋਤਾ, ਰਵੀ ਕੁਮਾਰ, ਸ਼ਿਵ ਕੁਮਾਰ, ਰੋਹਿਤ ਕੁਮਾਰ, ਪੁਨੀਤ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।

ਕੈਪਸ਼ਨ:-

1 ਵਾਲਮੀਕਿ ਕਮੇਟੀ ਮੈਂਬਰ ਸਰਪੰਚ ਸ਼ਿੰਦਰਪਾਲ ਦੀ ਅਗਵਾਈ ਵਿਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨਾਲ ਮੁਲਾਕਾਤ ਕਰਦੇ ਹੋਏ।