ਫ਼ਰੀਦਕੋਟ 19 ਸਤੰਬਰ 2025 AJ DI awaaj
Punjab Desk : ਬਾਬਾ ਫਰੀਦ ਅਗਮਨ ਪੁਰਬ ਸਮੇਂ ਸ਼ਹਿਰ ਵਿੱਚ ਆਉਣ ਵਾਲੇ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸਹਾਇਤਾ ਕੇਂਦਰਾਂ ‘ਤੇ ਸ਼ਰਧਾਲੂਆਂ ਨੂੰ ਰਾਹਨੁਮਾਈ, ਸਹਾਇਤਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਹ ਸਹਾਇਤਾ ਕੇਂਦਰ ਨੇੜੇ ਮੇਨ ਗੇਟ ਕਿਲ੍ਹਾ ਮੁਬਾਰਕ ਫਰੀਦਕੋਟ, ਸਾਹਮਣੇ ਆਊਟਰ ਮੇਨ ਗੇਟ ਕੋਟਕਪੂਰਾ ਰੋਡ ਮਾਈ ਗੋਦੜੀ ਸਾਹਿਬ ਫਰੀਦਕੋਟ, ਮਹਾਰਾਜਾ ਰਣਜੀਤ ਸਿੰਘ ਚੌਂਕ ਕੋਟਕਪੂਰਾ ਰੋਡ ਫਰੀਦਕੋਟ, ਪੁਰਾਣਾ ਬੱਸ ਸਟੈਂਡ ਤਲਵੰਡੀ ਰੋਡ ਫਰੀਦਕੋਟ, ਮੋੜ ਬਾਜੀਗਰ ਬਸਤੀ ਸਰਕੂਲਰ ਰੋਡ ਫਰੀਦਕੋਟ, ਤਾਂਗਾ ਸਟੈਂਡ ਸੈੱਡ ਨੇੜੇ ਆਰਾ ਮਾਰਕੀਟ ਫਰੀਦਕੋਟ ਅਤੇ ਨੇੜੇ ਡਾ. ਮਹਿੰਦਰ ਸਿੰਘ ਸਾਂਭੀ ਗਰਲਜ਼ ਸਕੂਲ ਫਰੀਦਕੋਟ ਵਿੱਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਦੇ ਨਾਲ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹਾਇਤਾ ਕੇਂਦਰਾਂ ਦੀ ਸੇਵਾ ਲੈ ਕੇ ਮੇਲੇ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
