ਬਰਨਾਲਾ, 15 ਸਤੰਬਰ 2025 AJ DI Awaaj
Punjab Desk : ਨਿਸ਼ਕਾਮ ਸੇਵਾ ਸਮਿਤੀ (ਰਜਿ) ਬਰਨਾਲਾ ਨੇ ਹੜ੍ਹ ਪੀੜਤਾਂ ਲਈ ਮੁੱਖ ਮੰਤਰੀ ਰਾਹਤ ਕੋਸ਼ ਵਾਸਤੇ 51 ਹਜ਼ਾਰ ਦਾ ਚੈੱਕ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੂੰ ਸੌਪਿਆ।
ਇਸ ਮੌਕੇ ਨਿਸ਼ਕਾਮ ਸੇਵਾ ਸਮਿਤੀ ਦੇ ਚੇਅਰਮੈਨ ਸ੍ਰੀ ਰਾਜਿੰਦਰ ਕੁਮਾਰ ਸਿੰਗਲਾ ਨੇ ਕਿਹਾ ਕਿ ਇਸ ਵੇਲੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਏ। ਓਨ੍ਹਾਂ ਕਿਹਾ ਕਿ ਬਰਨਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਭਲਾਈ ਕਾਰਜਾਂ ਲਈ ਤਤਪਰ ਹਨ।
ਇਸ ਮੌਕੇ ਓਨ੍ਹਾਂ ਨਾਲ ਮਾਸਟਰ ਪ੍ਰਕਾਸ਼ ਚੰਦ, ਮੈਨੇਜਰ ਗਿਆਨ ਚੰਦ ਸਿੰਗਲਾ, ਐੱਸ ਡੀ ਓ ਰਸ਼ਪਾਲ ਸਿੰਗਲਾ ਅਤੇ ਡਿੰਪਲ ਸਿੰਗਲਾ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਨਿਸ਼ਕਾਮ ਸੇਵਾ ਸਮਿਤੀ ਵਲੋਂ ਸਿਵਲ ਹਸਪਤਾਲ ਵਿਚ ਰੋਜ਼ਾਨਾ ਮਰੀਜ਼ਾਂ ਅਤੇ ਵਾਰਸਾਂ ਦੀ ਦੋ ਵੇਲੇ ਦੀ ਰੋਟੀ, ਸਵੇਰ ਦੀ ਚਾਹ, ਦਲੀਆ ਅਤੇ ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ।














