ਜਲੰਧਰ 15 Sep 2025 AJ Di Awaaj
Punjab Desk – ਸ਼ਨੀਵਾਰ ਦੀ ਰਾਤ ਜਲੰਧਰ ਵਿੱਚ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ ਦੀ ਮੌ*ਤ ਹੋ ਗਈ।
ਹਾਦਸਾ ਮਾਡਲ ਟਾਊਨ ਮਾਰਕੀਟ ਤੋਂ ਮਾਤਾ ਰਾਣੀ ਚੌਕ ਨੂੰ ਜਾਣ ਵਾਲੀ ਸੜਕ ‘ਤੇ ਵਾਪਰਿਆ, ਜਿੱਥੇ ਇਕ ਨੌਜਵਾਨ ਨੇ ਤੇਜ਼ ਰਫ਼ਤਾਰ ‘ਚ ਕ੍ਰੇਟਾ ਕਾਰ ਚਲਾਉਂਦੇ ਹੋਏ ਤਿੰਨ ਵੱਖ-ਵੱਖ ਵਾਹਨਾਂ ਨੂੰ ਟੱਕਰ ਮਾਰੀ।
ਕਈ ਜ਼*ਖਮੀ, ਇਕ ਦੀ ਹਾਲਤ ਨਾਜੁਕ
ਹਾਦਸੇ ਦੌਰਾਨ ਫਾਰਚੂਨਰ ਗੱਡੀ ‘ਚ ਸਵਾਰ ਦੋ ਨੌਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਕ੍ਰੇਟਾ ਕਾਰ ਨੇ ਲਗਾਤਾਰ ਤਿੰਨ ਵਾਹਨਾਂ ਨੂੰ ਟੱਕਰ ਮਾਰੀ, ਜਿਸ ਵਿੱਚ ਇੱਕ ਟੈਕਸੀ ਵੀ ਸ਼ਾਮਲ ਸੀ। ਕੁਝ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲਿਸ ਜਾਂਚ ‘ਚ ਲੱਗੀ, CCTV ਫੁਟੇਜ ਦੀ ਜਾਂਚ ਜਾਰੀ
ਥਾਣਾ ਨੰਬਰ 6 ਦੇ ਏਐੱਸਆਈ ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਰਾਤ ਦੇਰ ਮਿਲੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ CCTV ਫੁਟੇਜ ਦੀ ਮਦਦ ਨਾਲ ਕ੍ਰੇਟਾ ਕਾਰ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਥਾਨਕ ਨਿਵਾਸੀਆਂ ਦੀ ਮੰਗ – ਬਣਾਈ ਜਾਵੇ ਚੈੱਕ ਪੋਸਟ
ਇਲਾਕਾ ਵਾਸੀਆਂ ਨੇ ਦੱਸਿਆ ਕਿ ਇੱਥੇ ਹਰ ਰਾਤ ਰਫ਼ਤਾਰ ਤੇ ਗੁੰਡਾਗਰਦੀ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖ਼ਤਰਨਾਕ ਰੂਟ ‘ਤੇ ਚੈੱਕ ਪੋਸਟ ਸਥਾਪਤ ਕੀਤੀ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਾਵ ਕੀਤਾ ਜਾ ਸਕੇ।














