ਪਟਿਆਲਾ: 10 Sep 2025 AJ DI Awaaj
Punjab Desk : ਆਮ ਆਦਮੀ ਪਾਰਟੀ ਲਈ ਇੱਕ ਹੋਰ ਝਟਕਾ ਆਇਆ ਹੈ, ਜਦ ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਨੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ।
2 ਸਤੰਬਰ ਨੂੰ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਹਰਿਆਣਾ ਤੋਂ ਗ੍ਰਿਫ਼*ਤਾਰ ਕੀਤਾ ਸੀ, ਪਰ ਚੌਕਾਉਣ ਵਾਲੀ ਗੱਲ ਇਹ ਰਹੀ ਕਿ ਵਿਧਾਇਕ ਪੁਲਿਸ ਹਿਰਾਸਤ ਵਿਚੋਂ ਗੋਲੀ*ਬਾਰੀ ਕਰਦੇ ਹੋਏ ਫਰਾਰ ਹੋ ਗਿਆ।
ਉਨ੍ਹਾਂ ਖ਼ਿਲਾਫ਼ ਜ਼ੀਰਕਪੁਰ ਦੀ ਇੱਕ ਔਰਤ ਵੱਲੋਂ ਬਲਾਤਕਾਰ, ਧੋਖਾਧੜੀ ਅਤੇ ਧਮਕੀ ਦੇ ਇਲਜ਼ਾਮ ਲਗਾਏ ਗਏ ਹਨ।
ਔਰਤ ਨੇ ਦੱਸਿਆ ਕਿ ਵਿਧਾਇਕ ਨੇ ਆਪਣੇ ਆਪ ਨੂੰ ਤਲਾਕਸ਼ੁਦਾ ਦੱਸ ਕੇ 2021 ਵਿੱਚ ਉਸ ਨਾਲ ਵਿਆਹ ਕੀਤਾ, ਜਦਕਿ ਉਹ ਪਹਿਲਾਂ ਹੀ ਵਿਆਹੁਤਾ ਸੀ।
ਉਨ੍ਹਾਂ ਉੱਤੇ ਲਗਾਤਾਰ ਜਿਨਸੀ ਸ਼ੋਸ਼ਣ, ਅਸ਼*ਲੀਲ ਸਮੱਗਰੀ ਭੇਜਣ ਅਤੇ ਧਮਕੀਆਂ ਦੇਣ ਦੇ ਗੰਭੀਰ ਇਲਜ਼ਾਮ ਹਨ।
ਹੁਣ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਖ਼ਾਰਜ ਹੋਣ ਤੋਂ ਬਾਅਦ, ਉਹ ਕਿਸੇ ਵੀ ਸਮੇਂ ਗਿਰਫ਼ਤਾਰੀ ਦੇਖਣ ਨੂੰ ਮਿਲ ਸਕਦੀ ਹੈ।
ਇਹ ਮਾਮਲਾ ‘ਆਪ’ ਸਰਕਾਰ ਲਈ ਨਵਾਂ ਸਿਰਦਰਦ ਬਣ ਸਕਦਾ ਹੈ।
