PM ਮੋਦੀ ਵੱਲੋਂ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ

52

ਗੁਰਦਾਸਪੁਰ (ਪੰਜਾਬ): 09 Sep 2025 AJ DI Awaaj

Punjab Desk : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਵਾਈ ਸਰਵੇ ਲਈ ਗੁਰਦਾਸਪੁਰ ਪਹੁੰਚੇ। ਹਵਾਈ ਜਾਅਜੇ ਤੋਂ ਬਾਅਦ PM ਮੋਦੀ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ 1600 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ।

ਇਸ ਤੋਂ ਪਹਿਲਾਂ, ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦਾ ਵੀ ਹਵਾਈ ਸਰਵੇ ਕੀਤਾ ਸੀ ਅਤੇ ਉੱਥੇ ਦੀ ਗੰਭੀਰ ਹੜ੍ਹ ਸਥਿਤੀ ਨੂੰ ਦੇਖਦਿਆਂ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਸੀ। ਕੇਂਦਰ ਵੱਲੋਂ ਉੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।

ਹੁਣ ਪੰਜਾਬ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਰਾਸ਼ੀ ਅਤੇ ਮੁਆਵਜ਼ਾ ਯੋਜਨਾਵਾਂ ਜਲਦੀ ਲਾਗੂ ਕੀਤੀਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਜ਼ਿੰਦਗੀ ਮੁੜ ਸਧਾਰਨ ਬਣਾਉਣ ਵਿੱਚ ਮਦਦ ਮਿਲੇ।