ਕਾਵਾਂਵਾਲੀ ਪੱਤਣ ਬੰਨ ਤੇ ਚਲਾਇਆ ਗਿਆ ਸਫਾਈ ਅਭਿਆਨ

37

ਫਾਜ਼ਿਲਕਾ 7 ਸਤੰਬਰ 2025 AJ DI Awaaj

Punjab Desk :  ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਵਾਂਵਾਲੀ ਪੱਤਣ ਬੰਨ ਤੇ ਸਫਾਈ ਅਭਿਆਨ ਚਲਾਇਆ ਗਿਆ। ਜਿਲੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇੱਥੇ ਅਗਲੇਰੇ ਪਿੰਡਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਇੱਥੋਂ ਰਾਸ਼ਨ ਅਤੇ ਹੋਰ ਸਮੱਗਰੀ ਕਿਸ਼ਤੀਆਂ ਰਾਹੀਂ ਅਗਲੇ ਪਿੰਡਾਂ ਤੱਕ ਭੇਜੀ ਜਾਂਦੀ ਹੈ। ਇਸ ਤੋਂ ਬਿਨਾਂ ਇੱਥੇ ਕੁਝ ਲੋਕ ਲੰਗਰ ਵੀ ਲਗਾਉਂਦੇ ਹਨ ਜਿਸ ਕਾਰਨ ਇੱਥੇ ਪਲਾਸਟਿਕ ਸਮੇਤ ਹੋਰ ਕਚਰਾ ਜਮਾ ਹੋਣ ਲੱਗਿਆ ਸੀ। ਜਿਸ ਦੇ ਮੱਦੇ ਨਜ਼ਰ ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਵੱਲੋਂ ਇਥੇ ਇੱਕ ਵਿਸ਼ੇਸ਼ ਸਫਾਈ ਅਭਿਆਨ ਚਲਾ ਕੇ ਇਥੇ ਸਾਰਾ ਕਚਰਾ ਸਾਫ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਪਲਾਸਟਿਕ ਕਚਰੇ ਨੂੰ ਹਟਾਇਆ ਗਿਆ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਥੇ ਕਚਰਾ ਖਾਸ ਕਰਕੇ ਪਲਾਸਟਿਕ ਕਚਰਾ ਨਾ ਫੈਲਾਇਆ ਜਾਵੇ ਕਿਉਂਕਿ ਇਹ ਵਾਤਾਵਰਨ ਲਈ ਖਤਰਾ ਹੈ।।