ਹੜ੍ਹ ਪੀੜਤਾਂ ਲਈ ਸੁਖਬੀਰ ਬਾਦਲ ਦਾ ਵੱਡਾ ਫੈਸਲਾ, ਫੜਾਂ ‘ਤੇ ਨੋਟਾਂ ਦੇ ਬੰਡਲ ਲੈ ਕੇ ਪਹੁੰਚੇ ਮਦਦ ਲਈ

32

ਚਮਕੌਰ ਸਾਹਿਬ: 05 Sep 2025 AJ DI Awaaj

Punjab Desk : ਪੰਜਾਬ ਵਿੱਚ ਹੜ੍ਹਾਂ ਨਾਲ ਪੈਦਾ ਹੋਈ ਭਿਆਨਕ ਸਥਿਤੀ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ ਹੈ। ਉਹ ਅੱਜ ਚਮਕੌਰ ਸਾਹਿਬ ਹਲਕੇ ਦੇ ਪਿੰਡ ਦੌਦਰਪੁਰ ਪਹੁੰਚੇ, ਜਿੱਥੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਪੱਕਾ ਕਰਨ ਲਈ ਲੋਕ ਆਪਣੀ ਮਿਹਨਤ ਲਾ ਰਹੇ ਹਨ।

ਕਿਸਾਨਾਂ ਵੱਲੋਂ ਜਾਲਾਂ ਅਤੇ ਡੀਜ਼ਲ ਦੀ ਲੋੜ ਦੱਸੀ ਗਈ, ਜਿਸ ‘ਤੇ ਸੁਖਬੀਰ ਬਾਦਲ ਨੇ ਤੁਰੰਤ 2 ਲੱਖ ਰੁਪਏ ਨਕਦ ਅਤੇ 1000 ਲੀਟਰ ਡੀਜ਼ਲ ਮੌਕੇ ਉੱਤੇ ਦਿੱਤਾ। ਇਸਦੇ ਨਾਲ ਨਾਲ ਉਨ੍ਹਾਂ ਨੇ ਹੋਰ 5000 ਲੀਟਰ ਡੀਜ਼ਲ ਕੱਲ੍ਹ ਤੱਕ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ।

ਸੁਖਬੀਰ ਬਾਦਲ ਨੇ ਕਿਹਾ ਕਿ,

ਪੰਜਾਬ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਅਸੀਂ ਹਮੇਸ਼ਾ ਨਾਲ ਹਾਂ। ਜਿੰਨੀ ਵੀ ਮਦਦ ਸੰਭਵ ਹੋ ਸਕੀ, ਅਸੀਂ ਪਹੁੰਚਾਵਾਂਗੇ। ਗੁਰੂ ਸਾਹਿਬ ਦੀ ਮਿਹਰ ਨਾਲ ਲੋਕਾਂ ਦੀ ਮਿਹਨਤ ਜਰੂਰ ਸਫਲ ਹੋਵੇਗੀ।

ਇਹ ਉਪਰਾਲਾ ਸਾਬਤ ਕਰਦਾ ਹੈ ਕਿ ਹੜ੍ਹਾਂ ਵਿੱਚ ਘਿਰੇ ਲੋਕਾਂ ਲਈ ਜਦੋ ਤਕ ਸਰਕਾਰੀ ਮਦਦ ਨਹੀਂ ਆਉਂਦੀ, ਤਦ ਤੰਦਰੁਸਤ ਇਰਾਦੇ ਵਾਲੇ ਆਗੂ ਵੀ ਵੱਡੀ ਭੂਮਿਕਾ ਨਿਭਾ ਸਕਦੇ ਹਨ।