ਪਲਾਸਟਿਕ ਸੀਵਰੇਜ ਜਾਮ ਦਾ ਮੁੱਖ ਕਾਰਨ: ਕਮਿਸ਼ਨਰ

42

ਬਟਾਲਾ, 4 ਸਤੰਬਰ 2025 AJ DI Awaaj

Punjab Desk : ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਨੇ ਦੱਸਿਆ ਕਿ ਪਿਛਲੇ ਕੁੱਝ ਕੁ ਦਿਨਾਂ ਤੋ ਚਲ ਰਹੀ ਭਾਰੀ ਬਾਰਿਸ਼ ਕਰਕੇ ਸ਼ਹਿਰ ਬਟਾਲਾ ਵਿਚ ਕਈ ਥਾਵਾਂ ਤੇ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਅੱਜ ਉਨ੍ਹਾਂ ਵੱਲੋ ਵਰਦੇ ਮੀਹ ਵਿੱਚ ਸਾਰੇ ਸ਼ਹਿਰ ਬਟਾਲਾ ਦਾ ਨਿਰੀਖਣ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਸੜਕਾਂ ਅਤੇ ਗਲੀਆਂ ਵਿੱਚ ਖਿਲਰੇ ਹੋਏ ਪਲਾਸਟਿਕ ਦੇ ਲਿਫਾਫੇ ਬਾਰਿਸ਼ ਦੇ ਪਾਣੀ ਕਾਰਨ ਰੁੜ ਕੇ ਸੜਕਾਂ ਅਤੇ ਗਲੀਆਂ ਦੀਆਂ ਸਾਈਡਾਂ ਤੇ ਬਣਿਆਂ ਜਾਲੀਆਂ ਰਾਂਹੀ ਸੀਵਰੇਜ ਵਿੱਚ ਚਲੇ ਗਏ ਹਨ, ਜਿਸ ਕਰਕੇ ਸੀਵਰੇਜ ਅਤੇ ਰੋਡ ਸਾਈਡ ਤੇ ਡਰੇਨ ਦੀਆ ਜਾਲੀਆਂ ਬਲਾਕ ਹੋ ਗਈਆਂ ਹਨ ਅਤੇ ਪਾਣੀ ਗਲੀਆਂ ਅਤੇ ਸੜਕਾਂ ਤੇ ਇਕੱਠਾ ਹੋ ਗਿਆ ਸੀ।

ਕਮਿਸ਼ਨਰ, ਨਗਰ ਨਿਗਮ, ਬਟਾਲਾ ਨੇ ਅੱਗੇ ਕਿਹਾ ਕਿ ਜੇਕਰ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਜਾਵੇ ਤਾਂ ਬਟਾਲਾ ਸ਼ਹਿਰ ਵਿੱਚ ਬਾਰਿਸ਼ ਦੇ ਮੌਸਮ ਤੇ ਗਲੀਆਂ ਅਤੇ ਸੜਕਾਂ ਤੇ ਬਾਰਿਸ਼ ਦਾ ਪਾਣੀ ਇੱਕਠਾ ਨਹੀ ਹੋਵੇਗਾ ਅਤੇ ਕੂੜੇ ਦੀ ਸਾਂਭ ਸੰਭਾਲ ਅਤੇ ਡਿਸਪੇਜਲ ਵਿੱਚ ਕੋਈ ਪ੍ਰੇਸ਼ਾਨੀ ਨਹੀ ਆਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਕਈ ਵਾਰ ਪਲਾਸਟਿਕ ਤੇ ਲਿਫਾਫਿਆ ਦੀ ਡੀਲਿੰਗ ਕਰਨ ਵਾਲੇ ਟਰੇਡਰ ਅਤੇ ਹੋਲ ਸੈਲਰਾਂ ਨੂੰ ਵੀ ਅਪੀਲ ਕੀਤੀ ਗਈ, ਪ੍ਰਰੰਤੂ ਉਸ ਦੀ ਸੇਲ ਅਤੇ ਵਰਤੋ ਧੜੱਲੇ ਨਾਲ ਚਲ ਰਹੀ ਹੈ, ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ ਅਤੇ ”nder rule 4(2) & 4 (1) (3) of Plastic waste Mangement (PWM) Rules 2016 (1s 1mended) ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ’ਤੇ ਮੁੰਕਮਲ ਪਾਬੰਦੀ ਹੈ।

ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋ ਸਖਤ ਚੇਤਾਵਨੀ ਦਿੱਤੀ ਗਈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕਾਗਜ਼ ਦੇ ਲਿਫਾਫਿਆਂ ਦੀ ਵਰਤੋ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਸੰਸਥਾ ਵੱਲੋ ਲੰਗਰ ਲਗਾਏ ਜਾਂਦੇ ਹਨ ਤਾਂ ਉਸ ਦੋਰਾਨ ਪੱਤਲਾਂ ਦਾ ਇਸਤੇਮਾਲ ਕੀਤਾ ਜਾਵੇ ਜੋ ਕਿ 4egradable ਹੁੰਦੇ ਹਨ ਅਤੇ ਬੜੀ ਜਲਦੀ ਮਿੱਟੀ ਵਿੱਚ ਗਲ ਜਾਂਦੇ ਹਨ ਅਤੇ ਜਿਸ ਨਾਲ ਵਾਤਾਵਰਣ, ਮਿੱਟੀ ਅਤੇ ਪਾਣੀ ਨੂੰ ਕੋਈ ਨੁਕਸਾਨ ਨਹੀ ਹੁੰਦਾ ਹੈ। ਇਸ ਲਈ ਇਕ ਵਾਰ ਫਿਰ ਅਪੀਲ ਕੀਤੀ ਜਾਂਦੀਹੈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨੂੰ ਮੁਕੰਮਲ ਤੋਰ ’ਤੇ ਬੰਦ ਕੀਤਾ ਜਾਵੇ।