ਕੀਰਤਪੁਰ ਸਾਹਿਬ 02 ਸਤੰਬਰ 2025 AJ DI Awaaj
Punjab Desk : ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਸ. ਮਾਲਵਿੰਦਰ ਸਿੰਘ ਕੰਗ ਨੇ ਅੱਜ ਭਾਖੜਾ ਨਹਿਰ ਦੇ ਕੰਢਿਆਂ ਉੱਤੇ ਪਿੰਡ ਡਾਢੀ ਕੀਰਤਪੁਰ ਸਾਹਿਬ ਨੇੜੇ ਨੁਕਸਾਨੀਆਂ ਸਲੈਬਾਂ ਦੀ ਮੁਰੰਮਤ ਕਾਰਜਾਂ ਦਾ ਮੁਆਇਨਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਜਸਪ੍ਰੀਤ ਸਿੰਘ, ਸੰਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਸਥਾਨਕ ਵਾਸੀ ਵੀ ਹਾਜ਼ਰ ਸਨ। ਸ. ਕੰਗ ਨੇ ਮੁਰੰਮਤ ਕੰਮਾਂ ਦੀ ਗਤੀਵਿਧੀ ਦਾ ਧਿਆਨ ਨਾਲ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਕੰਮ ਸਮੇਂ ਬੱਧ ਪੂਰੇ ਕੀਤੇ ਜਾਣ।
ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਨਹਿਰ ਦੇ ਕੰਢਿਆਂ ਦੀ ਪੱਕੀ ਮੁਰੰਮਤ ਤੇ ਮਜ਼ਬੂਤੀ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸੰਭਾਵੀ ਖਤਰੇ ਤੋਂ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਪਰਮਿੰਦਰ ਸਿੰਘ ਜਿੰਮੀ, ਕੇਸਰ ਸਿੰਘ, ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
