ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰੋ, ਅਫਵਾਹਾਂ ਤੋਂ ਬਚੋ: ਡਿਪਟੀ ਕਮਿਸ਼ਨਰ

21

ਮਾਲੇਰਕੋਟਲਾ 01 ਸਤੰਬਰ 2025 AJ DI Awaaj

Punjab Desk : ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਮਾਲੇਰਕੋਟਲਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਲੰਘਦੀ ਲਸਾੜਾ ਡਰੇਨ ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪੁਰੀ ਚੋਕਸ ਨਿਘਾ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਸਾੜਾ ਡਰੇਨ ਵਿੱਚ ਪਾਣੀ ਆਉਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਲੋਕ ਘਬਰਾਹਟ ਤੋਂ ਬਚਣ ਅਸੀਂ ਪਿਛਲੇ ਕਈ ਦਿਨ੍ਹਾਂ ਤੋਂ 24 ਘੰਟੇ ਨਿਗਰਾਨੀ ਕਰ ਰਹੇ ਹਾਂ ਅਤੇ ਸਾਰੀਆਂ ਟੀਮਾਂ ਫੀਲਡ ਵਿੱਚ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਕਿਸੇ ਵੀ ਜਾਣਕਾਰੀ ਸਬੰਧੀ ਅਧਿਕਾਰਤ ਸਰੋਤਾਂ ਤੇ ਹੀ ਨਿਰਭਰ ਕਰਨ ਅਤੇ ਅਫਵਾਹਾਂ ਤੋਂ ਸੁਚੇਤ ਰਹਿਣ।

                 ਮਾਲੇਰਕੋਟਲਾ ਵਾਸੀਆਂ ਨੂੰ ਬੇਨਤੀ ਹੈ ਕਿ ਅਫ਼ਵਾਵਾਂ ‘ਤੇ ਧਿਆਨ ਨਾ ਦੇਣ ਅਤੇ ਸ਼ਾਂਤ ਰਹਿਣ। ਕਿਸੇ ਵੀ ਸੂਚਨਾ ਲਈ ਪ੍ਰਸ਼ਾਸ਼ਨ ਨਾਲ 01675-252003 ‘ਤੇ ਸੰਪਰਕ ਕੀਤਾ ਜਾਵੇ।