ਫਰੀਦਕੋਟ 29 ਅਗਸਤ 2025 Aj DI Awaaj
Punjab Desk : ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਰਮਜ਼ ਐਕਟ 1959 ਵਿੱਚ ਸੋਧ ਹੋ ਚੁੱਕੀ ਹੈ ਅਤੇ ਇਹ ਸੋਧ ਲਾਗੂ ਹੋ ਚੁੱਕੀ ਹੈ।ਇਸ ਲਈ ਜਿਹੜੇ ਅਸਲਾ ਲਾਇਸੰਸ ਤੇ 02 ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਇੱਕ ਮਹੀਨੇ ਦੇ ਅੰਦਰ ਅੰਦਰ ਲਾਇਸੈਂਸ ਤੋਂ ਡਿਲੀਟ ਕਰਵਾਉਣ।
ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ ਹੁਣ ਸਮੂਹ ਅਸਲਾ ਲਾਇਸੰਸੀ ਆਪਣੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ । ਇਸ ਲਈ ਜਿਲੇ ਨਾਲ ਸਬੰਧ ਸਮੂਹ ਅਸਲਾ ਲਾਇਸੰਸ ਜਿੰਨਾ ਤੇ 02 ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਇੱਕ ਮਹੀਨੇ ਦੇ ਅੰਦਰ ਅੰਦਰ ਪਹਿਲਾਂ ਅਧਿਕਾਰਤ ਅਸਲਾ ਲਾਇਸੈਂਸ ਤੋਂ ਡਿਲੀਟ ਕਰਵਾਉਣ ਅਤੇ ਨਿਪਟਾਰੇ/ਸੇਲ ਪ੍ਰਮੀਸ਼ਨ ਸਬੰਧੀ ਤੁਰੰਤ ਅਸਲਾ ਲਾਇੰਸਸ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਸੰਪਰਕ ਕਰਨ। ਉਨ੍ਹਾ ਕਿਹਾ ਕਿ ਜੇਕਰ ਅਸਲਾ ਲਾਇਸੰਸੀ ਨਿਰਧਾਰਤ ਸਮੇਂ ਵਿੱਚ ਵਾਧੂ ਅਸਲਾ ਲਾਇਸੈਂਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਅਸਲਾ ਲਾਇਸੰਸੀ ਇਸ ਦੇ ਖੁੱਦ ਜਿੰਮੇਵਾਰ ਹੋਣਗੇ ਅਤੇ ਨਿਯਮਾਂ ਅਨੁਸਾਰ ਉਸਦਾ ਵਾਧੂ ਅਸਲਾ ਨਾਜਾਇਜ਼ ਘੋਸ਼ਿਤ ਕਰਨ ਅਤੇ ਅਸਲਾ ਲਾਇਸੰਸ ਕੈਂਸਲ ਕਰਨ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
