ਬਟਾਲਾ, 27 ਅਗਸਤ 2025 AJ DI Awaaj
Punjab Desk : ਬਾਬਾ ਜੀ ਦੇ ਵਿਆਹ ਪੁਰਬ ਸਮਾਗਮਾਂ ਸਬੰਧੀ ਜਿਥੇ ਵੱਖ-ਵੱਖ ਵਿਭਾਗਾ ਵਲੋਂ ਸੀਵਰੇਜ਼ ਤੇ ਸਾਫ਼-ਸਫਾਈ ਆਦਿ ਸਬੰਧੀ ਕੰਮ ਨਿਰਵਿਘਨ ਚੱਲ ਰਹੇ ਹਨ, ਉਸਦੇ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੀ ਕਲੋਰੀਨੇਸ਼ਨ ਟੈਸਟ ਕੀਤੀ ਜਾ ਰਹੀ ਹੈ ਤੇ ਬੈਕਟੀਰੀਆ ਰਹਿਤ ਸਾਫ ਪਾਣੀ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ।
ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਜਿਥੇ ਸ਼ਹਿਰ ਅੰਦਰ ਸਫਾਈ ਤੇ ਸੀਵਰੇਜ਼ ਵਿਵਸਥਾ ਨੂੰ ਠੀਕ ਰੱਖਣ ਲਈ ਸਬੰਧਤ ਵਿਭਾਗ ਕੰਮ ਰਹੇ ਹਨ। ਉਸਦੇ ਨਾਲ ਲੋਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੀ ਕਲੋਰੀਨੇਸ਼ਨ ਟੈਸਟ ਕੀਤੀ ਜਾ ਰਹੀ ਹੈ ਤੇ ਬੈਕਟੀਰੀਆ ਰਹਿਤ ਸਾਫ ਪਾਣੀ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਸਬੰਧੀ ਕੋਈ ਮੁਸ਼ਕਿਲ ਤਾਂ ਨਹੀ ਆ ਰਹੀ ਹੈ, ਉਸ ਸਬੰਧੀ ਭੰਡਾਰੀ ਗੇਟ, ਸਾਂਤੀ ਨਗਰ ਅਤੇ ਗਾਂਧੀ ਨਗਰ ਕੈਂਪ ਏਰੀਆ ਵਿੱਚ ਬੀਤੀ ਦੇਰ ਸ਼ਾਮ ਤੱਕ ਪਾਣੀ ਦੀ ਕਲੋਰੀਨੇਸ਼ਨ ਚੈੱਕ ਕੀਤੀ ਗਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਪੀਣਯੋਗ ਪਾਣੀ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਮੀਂਹ ਦੌਰਾਨ ਵੀ ਵੱਖ- ਵੱਖ ਵਿਭਾਗ ਪੂਰੀ ਮਿਹਨਤ ਤੇ ਸੇਵਾ ਭਾਵਨਾ ਨਾਲ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਵਿੱਚ ਜੁਟੇ ਹਨ ਤਾਂ ਜੋ ਸੰਗਤਾਂ ਤੇ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਕਮਿਸ਼ਨਰ ਬਟਾਲਾ ਨੇ ਕਿਹਾ ਕਿ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਸਫ਼ਾਈ ਆਦਿ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਹੈਲਪ ਲਾਈਨ ਨੰਬਰ 99153-62910 ’ਤੇ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਸ਼ਹਿਰ ਵਾਸੀ ਨੂੰ ਸਾਫ਼-ਸਫ਼ਾਈ ਆਦਿ ਸਬੰਧੀ ਮੁਸ਼ਕਿਲ ਹੈ ਤਾਂ ਜਗਦੀਪ ਸਿੰਘ, ਸੀ.ਐਸ.ਓ ਦੇ ਮੋਬਾਇਲ ਨੰਬਰ 80540-01688 ’ਤੇ ਸੰਪਰਕ ਕਰ ਸਕਦਾ ਹੈ। ਵਾਟਰ ਸਪਲਾਈ ਅਤੇ ਸੀਵਰੇਜ਼ ਸਬੰਧੀ ਮੁਸ਼ਕਿਲ ਲਈ ਜੇ.ਈ ਅਮਨ ਨਾਲ ਮੋਬਾਇਲ ਨੰਬਰ 88377-96662 ਅਤੇ ਹਰਮਨ ਸਿੰਘ, ਸੁਪਰਵਾਈਜ਼ਰ 84275-66323 ਨੰਬਰ ’ਤੇ ਸੰਪਰਕ ਕਰ ਸਕਦਾ ਹੈ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਦੇ ਹੱਲ ਲਈ ਧਰਮਜੀਤ ਸਿੰਘ ਦੇ ਮੋਬਾਇਲ ਨੰਬਰ 84270-02090 ਅਤੇ ਰਾਜੇਸ਼ ਸਿੰਘ, ਇਲੈਕਟ੍ਰਿਸ਼ੀਅਨ ਦੇ ਮੋਬਾਇਲ ਨੰਬਰ 79860-25486 ’ਤੇ ਸੰਪਰਕ ਕੀਤਾ ਜਾ ਸਕਦਾ ਹੈ।














