ਕੋਰਾਪੁਟ (ਓਡੀਸ਼ਾ), 25 ਅਗਸਤ 2025 Aj Di Awaaj
National Desk – ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇੱਕ 22 ਸਾਲਾ YouTuber ਰੀਲ ਬਣਾਉਂਦੇ ਸਮੇਂ ਡੁਡੂਮਾ ਝਰਨੇ ‘ਚ ਵਹਿ ਗਿਆ। ਮੌ*ਤ ਦੇ ਇਹ ਖੌਫਨਾਕ ਮੰਜ਼ਰ ਮੋਬਾਈਲ ਕੈਮਰੇ ‘ਚ ਕੈਦ ਹੋ ਗਏ।
ਮ੍ਰਿ*ਤਕ ਦੀ ਪਛਾਣ ਸਾਗਰ ਟੁਡੂ ਵਜੋਂ ਹੋਈ ਹੈ, ਜੋ ਗੰਜਮ ਜ਼ਿਲ੍ਹੇ ਦੇ ਬਰਹਮਪੁਰ ਦਾ ਨਿਵਾਸੀ ਸੀ। ਸਾਗਰ ਆਪਣੇ ਦੋਸਤ ਅਭਿਜੀਤ ਬੇਹਰਾ ਦੇ ਨਾਲ ਐਤਵਾਰ ਦੁਪਹਿਰ ਨੂੰ ਝਰਨੇ ਤੇ ਗਿਆ ਹੋਇਆ ਸੀ। ਉਹ ਆਪਣੇ ਯੂਟਿਊਬ ਚੈਨਲ ਲਈ ਸੈਰ-ਸਪਾਟੇ ਵਾਲੀਆਂ ਥਾਵਾਂ ਦੀਆਂ ਵੀਡੀਓਜ਼ ਬਣਾਉਂਦਾ ਸੀ।
ਸ਼ੁਰੂ ‘ਚ ਸਾਗਰ ਨੇ ਝਰਨੇ ਦੇ ਡਰੋਨ ਸ਼ਾਟ ਲਏ ਅਤੇ ਫਿਰ ਪਾਣੀ ਵਿੱਚ ਉਤਰ ਗਿਆ। ਓਸ ਵੇਲੇ ਝਰਨੇ ‘ਚ ਪਾਣੀ ਦਾ ਵਹਾਅ ਤੇਜ਼ ਸੀ, ਕਿਉਂਕਿ ਇਲਾਕੇ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਮਛਕੁੰਡਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ। ਹਾਲਾਂਕਿ ਅਲਰਟ ਜਾਰੀ ਕੀਤਾ ਗਿਆ ਸੀ, ਪਰ ਸਾਗਰ ਨੇ ਖ਼ਤਰਾ ਮੋਲ ਲੈਂਦਿਆਂ ਇੱਕ ਵੱਡੇ ਪੱਥਰ ਉੱਤੇ ਖੜ੍ਹਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ।
ਤੇਜ਼ ਵਹਾਅ ਕਾਰਨ ਉਹ ਓਥੇ ਫਸ ਗਿਆ। ਉਸਦੇ ਦੋਸਤ ਅਤੇ ਹੋਰ ਲੋਕ ਰੱਸੀ ਲੈ ਕੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਅਫ਼ਸੋਸ, ਓਹ ਪਾਣੀ ਵਿੱਚ ਵਹਿ ਗਿਆ। ਕੁਝ ਸਕਿੰਟਾਂ ਵਿੱਚ ਹੀ ਸਾਗਰ ਨਜ਼ਰੋਂ ਓਜਲ ਹੋ ਗਿਆ।
ਇਹ ਸਾਰੀ ਘਟਨਾ ਮੋਬਾਈਲ ਕੈਮਰੇ ‘ਚ ਦਰਜ ਹੋਈ। ਮਛਕੁੰਡਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਲਾਪਤਾ ਸਾਗਰ ਦੀ ਭਾਲ ਲਈ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ।
ਚੇਤਾਵਨੀ: ਲੋਕਾਂ ਨੂੰ ਅਜਿਹੀਆਂ ਥਾਵਾਂ ਤੇ ਜਾਣ ਸਮੇਂ ਮੌਸਮੀ ਹਾਲਾਤਾਂ ਅਤੇ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।













