ਕੋਟਖਾਈ ‘ਚ ਬਾਦਲ ਫਟਿਆ, ਪੈਟਰੋਲ ਪੰਪ ਦੱਬਿਆ; ਊਨਾ ‘ਚ ਸਕੂਲ ਬੰਦ

43

ਹਿਮਾਚਲ ਪ੍ਰਦੇਸ਼ 14 Aug 2025 Aj DI Awaaj

Himachal Desk :  ਪਿਛਲੀ ਰਾਤ ਤੋੜ-ਮਰੋੜ ਵਾਲੀ ਮੀਂਹ ਹੋਈ। ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਖਲਟੂਨਾਲਾ ‘ਚ ਤਕਰੀਬਨ ਰਾਤ 3 ਵਜੇ ਬਾਦਲ ਫਟਣ ਨਾਲ ਪਹਾੜਾਂ ਤੋਂ ਭਾਰੀ ਮਲਬਾ ਨਿਕਲ ਆਇਆ। ਇਸ ਕਾਰਨ ਛੇ ਤੋਂ ਵੱਧ ਗੱਡੀਆਂ ਅਤੇ ਇੱਕ ਪੈਟਰੋਲ ਪੰਪ ਦਾ ਅੱਧਾ ਹਿੱਸਾ ਮਲਬੇ ਹੇਠਾਂ ਦੱਬ ਗਿਆ।

ਪੈਟਰੋਲ ਪੰਪ ਉੱਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਦੌੜ ਕੇ ਆਪਣੀ ਜਾਨ ਬਚਾਈ।ਸ਼ਿਮਲਾ ਅਤੇ ਕੁੱਲੂ ‘ਚ ਵੀ ਕਈ ਥਾਵਾਂ ‘ਤੇ 30 ਤੋਂ ਵੱਧ ਵਾਹਨ ਮਲਬੇ ਹੇਠਾਂ ਦੱਬ ਗਏ ਹਨ।ਹਾਲਾਤ ਨਜ਼ਰ ਵਿਚ ਰੱਖਦਿਆਂ, ਊਨਾ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਰਾਮਪੁਰ ਬਾਜ਼ਾਰ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਸਾਰੇ ਪ੍ਰਦੇਸ਼ ਵਿੱਚ ਹਾਹਾਕਾਰ ਮਚਿਆ ਹੋਇਆ ਹੈ।


ਕਾਂਗੜਾ, ਚੰਬਾ ਤੇ ਮੰਡੀ ‘ਚ ਅੱਜ ਭਾਰੀ ਮੀਂਹ ਦਾ ਅਲਰਟ

ਮੌਸਮ ਵਿਭਾਗ ਵਲੋਂ ਕਾਂਗੜਾ, ਚੰਬਾ ਅਤੇ ਮੰਡੀ ਵਿੱਚ ਅੱਜ ਭਾਰੀ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਹੈ।

15 ਤੋਂ 19 ਅਗਸਤ ਤੱਕ ਕਿੰਨੌਰ ਅਤੇ ਲਾਹੌਲ-ਸਪੀਤੀ ਨੂੰ ਛੱਡ ਕੇ, ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਬੁੱਧਵਾਰ ਨੂੰ ਵੀ ਸੂਬੇ ਦੇ ਅਧਿਕਤਰ ਇਲਾਕਿਆਂ ਵਿੱਚ ਦਿਨ ਭਰ ਬੱਦਲ ਛਾਏ ਰਹੇ ਤੇ ਰਾਤ ਨੂੰ ਬਾਰਸ਼ ਜਾਰੀ ਰਹੀ।