ਫ਼ਰੀਦਕੋਟ, 13 ਅਗਸਤ 2025 AJ Di Awaaj
Punjab Desk : ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ 15 ਅਗਸਤ 2025 ਅਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਉਨ੍ਹਾਂ ਨੇ ਪਰੇਡ ਗਰਾਊਂਡ, ਸਟੇਜ, ਬੈਠਣ ਦੀ ਵਿਵਸਥਾ, ਸਾਊਂਡ ਸਿਸਟਮ, ਲਾਈਟਿੰਗ, ਸਜਾਵਟ, ਸੁਰੱਖਿਆ ਪ੍ਰਬੰਧ, ਪਾਰਕਿੰਗ, ਟ੍ਰੈਫ਼ਿਕ ਰੂਟ, ਪਾਣੀ ਅਤੇ ਸਫਾਈ ਪ੍ਰਬੰਧਾਂ ਸਬੰਧੀ ਜਾਣਕਾਰੀ ਲਈ।
ਇਸ ਮੌਕੇ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਰਹਿੰਦੇ ਪ੍ਰਬੰਧ 14 ਅਗਸਤ ਤੱਕ ਪੂਰੇ ਕੀਤੇ ਜਾਣ ਤਾਂ ਜੋ ਸਮਾਗਮ ਦੇ ਦਿਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਛਾਂ ਵਾਲੇ ਟੈਂਟ, ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ, ਐਮਰਜੈਂਸੀ ਮੈਡੀਕਲ ਸਹਾਇਤਾ ਕੇਂਦਰ ਅਤੇ ਟਾਇਲਟ ਸਹੂਲਤਾਂ ਸੁਨਿਸ਼ਚਿਤ ਕੀਤੀਆਂ ਜਾਣ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਪਰੇਡ ਦਾ ਆਯੋਜਨ ਹੋਵੇਗਾ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸ. ਗਗਨਦੀਪ ਧਾਲੀਵਾਲ ਚੇਅਰਮੈਨ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ, ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਸ. ਅਮਰਜੀਤ ਸਿੰਘ ਪਰਮਾਰ, ਰਜਿੰਦਰ ਰਿੰਕੂ , ਬਲਾਕ ਪ੍ਰਧਾਨ ਗਗਨਦੀਪ ਪਿੱਪਲੀ , ਗੁਰਪ੍ਰੀਤ ਸਿੰਘ ਸਰਪੰਚ , ਬਲਜੀਤ ਬੱਬੂ ਬਲਾਕ ਪ੍ਰਧਾਨ, ਐੱਮ ਸੀ ਵਿਜੇ ਛਾਬੜਾ , ਐੱਮ ਸੀ ਕਮਲਜੀਤ ਸਿੰਘ, ਰਾਜਦੀਪ ਸਿੰਘ ਸਰਪੰਚ , ਸਰਬਜੀਤ ਸਿੰਘ ਬਰਾੜ ਹਾਜ਼ਰ ਸਨ।
