ਸ੍ਰੀ ਅਨੰਦਪੁਰ ਸਾਹਿਬ 12 ਅਗਸਤ 2025 AJ DI Awaaj
Punjab Desk : ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਪੰਜਾਬੀਆਂ ਦੇ ਸਾਹਮਣੇ ਰੱਖਿਆ ਹੈ, ਉਹ ਅੱਜ ਜ਼ਮੀਨੀ ਹਕੀਕਤ ਤੇ ਨਜ਼ਰ ਆ ਰਿਹਾ ਹੈ। ਸਾਡੇ ਪੰਜਾਬ ਵਿੱਚ ਹੋ ਰਹੇ ਸੱਭਿਆਚਾਰਕ ਸਮਾਗਮ ਇਸ ਦੀ ਮੂੰਹ ਬੋਲਦੀ ਤਸਵੀਰ ਹਨ। ਮਹਿਲਾ ਮੰਡਲ ਤੇ ਮਹਿਲਾ ਪੰਚ ਤੇ ਸਰਪੰਚ ਪਿੰਡਾਂ ਵਿੱਚ ਤੰਦਰੁਸਤ ਅਤੇ ਸਾਰਥਕ ਸਮਾਜ ਦੀ ਸਿਰਜਨਾ ਵਿੱਚ ਉਸਾਰੂ ਭੂਮਿਕਾ ਨਿਭਾ ਰਹੇ ਹਨ। ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣੀ ਬੇਹੱਦ ਜ਼ਰੂਰੀ ਹੈ। ਸਾਡੇ ਤਿਉਹਾਰਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਨਾਲ ਸਾਡੀ ਸੰਸਕ੍ਰਿਤੀ ਦੀ ਅਮੀਰ ਧ੍ਰੋਹਰ ਦੀ ਸੰਭਾਲ ਹੋ ਸਕਦੀ ਹੈ।
ਅੱਜ ਗੰਭੀਰਪੁਰ ਵਿੱਚ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵਿਧਾਇਕ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਹੜੇ ਵਿਚ ਲੱਗੀਆਂ ਰੋਣਕਾਂ ਮੌਕੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਰੰਗਲੇ ਪੰਜਾਬ ਦੀ ਝਲਕ ਤੀਆਂ ਦੇ ਤਿਉਹਾਰ ਮੌਕੇ ਨਜ਼ਰ ਆ ਰਹੀ ਸੀ। ਮਹਿਲਾਵਾਂ ਅਤੇ ਲੜਕੀਆਂ ਨੇ ਇਸ ਸਮਾਰੋਹ ਦੌਰਾਨ ਕਿਹਾ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਵਿੱਚ ਜੋ ਦਰਸਾਇਆ ਗਿਆ ਹੈ, ਉਸ ਬਾਰੇ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਬੇਹੱਦ ਜ਼ਰੂਰੀ ਹੈ। ਲੜਕੀਆਂ ਸਾਡੇ ਸਮਾਜ ਦੀ ਅਗਲੀ ਪੀੜ੍ਹੀ ਨੂੰ ਜਾਗਰੂਕ ਕਰਨ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਨੂੰ ਸਾਡੇ ਤਿਉਹਾਰਾਂ ਬਾਰੇ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ।
ਮਹਿਲਾ ਵਿੰਗ ਦੇ ਸੂਬਾ ਜਨਰਲ ਸਕੱਤਰ ਊਸ਼ਾ ਰਾਣੀ, ਬਲਾਕ ਪ੍ਰਧਾਨ ਸੁਨੀਤਾ ਗਿੱਲ, ਜਿਲ੍ਹਾ ਜਨਰਲ ਸਕੱਤਰ ਹਰਪਾਲ ਕੌਰ, ਜਿਲ੍ਹਾ ਜਨਰਲ ਸਕੱਤਰ ਮਨਜੀਤ ਕੌਰ, ਜਿਲ੍ਹਾ ਵਾਈਸ ਪ੍ਰਧਾਨ ਪਿੰਕੀ ਸ਼ਰਮਾ ਭਨਾਮ ਨੇ ਕਿਹਾ ਕਿ ਪਿੰਡਾਂ ਵਿੱਚ ਔਰਤਾਂ ਦੀ ਭੂਮਿਕਾ ਹਮੇਸ਼ਾਂ ਸਾਰਥਿਕ ਹੋਣ ਕਾਰਨ ਵਿਕਾਸ ਦੀ ਗਤੀ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕਦੀ ਹੈ। ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਇਹ ਮੇਲੇ ਅਤੇ ਤਿਉਹਾਰ ਮਨਾਂ ਕੇ ਔਰਤਾਂ/ਲੜਕੀਆਂ ਅਤੇ ਬੱਚੀਆਂ ਨੇ ਸਾਡਾ ਅਮੀਰ ਵਿਰਸਾ ਤੇ ਸੱਭਿਆਚਾਰ ਮੁੜ ਸੁਰਜੀਤ ਕਰਨ ਲਈ ਜ਼ਿਕਰਯੋਗ ਉਪਰਾਲੇ ਕੀਤੇ ਹਨ, ਉਸੇ ਤਰ੍ਹਾਂ ਉਨ੍ਹਾਂ ਵਿਕਾਸ ਦੀ ਗੱਡੀ ਨੂੰ ਲੀਹ ਤੇ ਰਫ਼ਤਾਰ ਨਾਲ ਚਲਾਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ।
ਬਲਵਿੰਦਰ ਕੌਰ ਬੈਂਸ ਅਤੇ ਸੀਮਾ ਜੱਸਲ ਨੇ ਸਾਵਣ ਦੇ ਮਹੀਨੇ ਵਿੱਚ ਮਨਾਏ ਜਾਣ ਵਾਲੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਅਤੇ ਕਿਹਾ ਕਿ ਜਦੋਂ ਇਸ ਤਿਉਹਾਰ ਮੌਕੇ ਆਪਣੇ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਪ੍ਰਗਟ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਇਹ ਸਾਡੇ ਸੂਬੇ ਦੇ ਖੁਸ਼ਹਾਲੀ ਅਤੇ ਤਰੱਕੀ ਦਾ ਪ੍ਰਤੀਕ ਹੈ। ਇਹੋ ਰੰਗਲਾ ਪੰਜਾਬ ਆਮ ਆਦਮੀ ਪਾਰਟੀ ਦੀ ਕਲਪਨਾ ਹੈ ਜਿਸ ਨੂੰ ਭਗਵੰਤ ਮਾਨ ਸਰਕਾਰ ਨੇ ਜ਼ਮੀਨ ਤੇ ਉਤਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰ ਪਾਸੇ ਖੇਡ ਮੇਲੇ ਕਰਵਾਏ ਜਾ ਰਹੇ ਹਨ, ਖੇਡ ਮੈਦਾਨਾਂ ਵਿਚ ਰੋਣਕਾਂ ਲੱਗੀਆਂ ਹਨ, ਪਿੰਡਾਂ ਦੇ ਵਿਹੜਿਆਂ ਵਿੱਚ ਲੜਕੀਆਂ ਅਤੇ ਔਰਤਾਂ ਨੇ ਰੋਣਕਾਂ ਬੰਨਿਆ ਹਨ, ਤੇ ਸਾਡੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਝਲਕ ਹਰ ਪਾਸੇ ਨਜ਼ਰ ਆ ਰਹੀ ਹੈ।
ਇਸ ਮੌਕੇ ਪ੍ਰਿੰ.ਪਰਵਿੰਦਰ ਕੌਰ ਦੁਆ, ਗੁਰਦੀਪ ਕੌਰ ਬੈਂਸ, ਬਲਾਕ ਪ੍ਰਧਾਨ ਰਣਜੀਤ ਕੌਰ, ਬਲਾਕ ਪ੍ਰਧਾਨ ਹਰਵਿੰਦਰ ਕੌਰ ਕੋਟਬਾਲਾ, ਸੀਨੀਅਰ ਲੀਡਰ ਕਮਲੇਸ਼ ਨੱਡਾ,ਪ੍ਰਕਾਸ਼ ਕੌਰ ,ਰਜਨੀ ਆਲੋਵਾਲ, ਸਰਪੰਚ ਰਾਏਪੁਰ ਅੱਪਰ ਤੇ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਗੁਰਵਿੰਦਰ ਕੌਰ ,ਸਰਪੰਚ ਨੀਲਮ ਸੋਨੀ ਟੱਪਰੀਆ ਨੰਗਲੀ, ਸਰਪੰਚ ਮੀਨਾ ਕਾਲੀਆ ਗੰਭੀਰਪੁਰ, ਸਰਪੰਚ ਮਧੂ ਬਾਲਾ ਗੰਭੀਰਪੁਰ ਉੱਪਰ, ਸਰਪੰਚ ਰੀਤਾ ਬਾਲਾ ਪੱਟੀ ਉੱਪਰ, ਸਰਪੰਚ ਮਮਤਾ ਰਾਣੀ ਭਾਲੋਵਾਲ,ਸਰਪੰਚ ਦਵਿੰਦਰ ਕੌਰ ਬੜਾ ਪਿੰਡ ਟੱਪਰੀਆਂ, ਸਰਪੰਚ ਮਨਿੰਦਰਜੀਤ ਕੌਰ ਬਹਿਲੂ, ਸਰਪੰਚ ਮਹਿੰਦਰ ਕੌਰ ਬਸਤੀ ਚੌਧਰੀ ਬਾਠਾ, ਨਿਰਮਲ ਗੌਤਮ, ਸਰਬਜੀਤ ਕੌਰ ਰਾਏਪੁਰ, ਰਾਜਵਿੰਦਰ ਕੌਰ, ਰਜਿੰਦਰ ਕੌਰ, ਅਮਨਦੀਪ ਕੌਰ ਡਾਢੀ,ਨੀਰਜ ਪੂਰੀ,ਨਿਸ਼ਾ ਪੂਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।














