ਬਰਨਾਲਾ, 11 ਅਗਸਤ 2025 Aj DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਦੱਸਿਆ ਕਿ ਝੋਨੇ ਦੀ ਖਰੀਦ ਸਬੰਧੀ ਜ਼ਿਲ੍ਹਾ ਬਰਨਾਲਾ ਦੀਆਂ ਦਾਣਾ ਮੰਡੀਆਂ ‘ਚ ਸਾਰੇ ਪ੍ਰਬੰਧ ਮੁਲੰਮਲ ਕਰ ਲਏ ਗਏ ਹਨ। ਉਨ੍ਹਾਂ ਨਾਲ ਹੀ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ‘ਚ ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ, ਲਾਈਟਾਂ ਦਾ ਪ੍ਰਬੰਧ, ਸਾਫ ਸਫਾਈ ਆਦਿ ਕਰਵਾਉਣ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸਾਨ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਰਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਬਰਨਾਲਾ ਦੀ ਮੰਡੀਆਂ ‘ਚ 851155 ਮੀਟ੍ਰਿਕ ਟਨ ਝੋਨੇ ਦੀ ਆਮਦ ਸੰਭਾਵਤ ਹੈ। ਝੋਨੇ ਦੀ ਖਰੀਦ ਲਈ 98 ਪੱਕੀ ਮੰਡੀਆਂ, 6 ਆਰਜ਼ੀ ਸ਼ੈਡ ਅਤੇ 54 ਆਰਜ਼ੀ ਯਾਰਡ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਚੰਗੀ ਤਰ੍ਹਾਂ ਮੰਡੀਆਂ ‘ਚ ਸੁਕਾ ਕੇ ਲੈ ਕੇ ਆਉਣ ਅਤੇ ਇਸ ਗੱਲ ਨੂੰ ਯਕੀਨੀਂ ਬਣਾਉਣ ਕਿ ਝੋਨੇ ‘ਚ ਨਮੀ ਦੀ ਮਾਤਰਾ 17 ਤੋਂ ਵੱਧ ਨਾ ਹੋਵੇ
