ਹਰਪ੍ਰੀਤ ਸਿੰਘ ਰੂਪਰਾਏ ਅਤੇ ਜਗਵੀਰ ਸਿੰਘ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਨਿਯੁਕਤ

41

ਅਮਰਗੜ੍ਹ /ਮਾਲੇਰਕੋਟਲਾ, 09 ਅਗਸਤ 2025 AJ DI Awaaj

Punjab Desk :  ਜ਼ਿਲ੍ਹਾ ਮਾਲੇਰਕੋਟਲਾ ਦੇ ਸਰਗਰਮ ਸਮਾਜ ਸੇਵੀ ਹਰਪ੍ਰੀਤ ਸਿੰਘ ਰੂਪਰਾਏ ਅਤੇ ਜਗਵੀਰ ਸਿੰਘ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਸਰਕਾਰੀ ਨੀਤੀਆਂ ਅਤੇ ਲੋਕ ਭਲਾਈ ਵਾਲੀਆਂ ਯੋਜਨਾਵਾਂ ਦੀ ਸਮੂਚੇ ਜ਼ਿਲ੍ਹੇ ਵਿਚ ਸੁਚੱਜੀ ਰੂਪਰੇਖਾ ਤਹਿਤ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਵਾਸਤੇ ਕੀਤੀ ਗਈ ਹੈ।

ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨਵ ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੀਨੀਅਰ ਲੀਡਰਸ਼ਿਪ ਵਲੋਂ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕਰਦਿਆ ਕਿਹਾ ਕਿ ਨੌਜਵਾਨ ਵਰਗ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਦੀ ਭੂਮਿਕਾ ਪਾਰਟੀ ਨੂੰ ਗਰਾਸ ਰੂਪ ਵਿੱਚ ਲੋਕਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਸਾਬਤ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਾਰਟੀ ਦੀ ਮਜਬੂਤੀ ਲਈ ਨੌਜਵਾਨਾਂ ਅਤੇ ਸਮਰੱਥ ਵਰਗ ਦੇ ਸਾਰਥਕ ਸੋਚ ਵਾਲੇ ਆਮ ਲੋਕਾਂ ਨੂੰ ਅਗੇ ਲਿਆਉਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਹੇਠਲੇ ਪੱਧਰ ਤੇ ਪੁੱਜ ਸਕਣ। ਉਨ੍ਹਾਂ ਆਸਾ ਜਤਾਈ ਕਿ ਨਵ ਨਿਯੁਕਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਨੋਜਵਾਨ ਮੈਂਬਰ ਆਪਣੀ ਜਿੰਮੇਵਾਰੀ ਨੂੰ ਪੂਰੇ ਜੋਸ਼ ਅਤੇ ਸਮਰਪਣ ਨਾਲ ਨਿਭਾਉਣਗੇ।

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਪ੍ਰਧਾਨ ਸਾਕਬ ਅਲੀ ਰਾਜਾ ਨੇ ਹਰਪ੍ਰੀਤ ਸਿੰਘ ਰੂਪਰਾਏ ਅਤੇ ਜਗਵੀਰ ਸਿੰਘ ਨੂੰ ਨਿਯੁਕਤੀ ‘ਤੇ ਮੁਬਾਰਕਬਾਦ ਦਿੰਦਿਆਂ ਆਸ ਜਤਾਈ ਕਿ ਉਹ ਆਪਣੇ ਤਜਰਬੇ ਅਤੇ ਨਿਰਭਰ ਯਤਨਾਂ ਰਾਹੀਂ ਜ਼ਿਲ੍ਹੇ ਦੀ ਵਿਕਾਸ ਯਾਤਰਾ ਨੂੰ ਹੋਰ ਤੀਜੀ ਗਤੀ ਦੇਣਗੇ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਨਿਯੁਕਤੀ ਨਾਲ ਯੋਜਨਾ ਕਮੇਟੀ ਹੋਰ ਮਜ਼ਬੂਤ ਹੋਵੇਗੀ ਅਤੇ ਹੇਠਲੇ ਪੱਧਰ ਤੱਕ ਸਰਕਾਰੀ ਲਾਭ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਜਨਤਾ ਦੀ ਭਲਾਈ ਹੀ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਇਸ ਨਿਯੁਕਤੀ ਨਾਲ ਇਹ ਮਕਸਦ ਹੋਰ ਵੀ ਵਧੀਆ ਢੰਗ ਨਾਲ ਹਾਸਿਲ ਹੋਵੇਗਾ।

ਨਵ ਨਿਯੁਕਤ ਮੈਂਬਰਾਂ ਨੇ ਵੀ ਆਪਣੀ ਨਿਯੁਕਤੀ ‘ਤੇ ਧੰਨਵਾਦ ਜਤਾਉਂਦਿਆਂ ਕਿਹਾ ਕਿ ਉਹ ਸੀਨੀਅਰ ਲੀਡਰਸ਼ਿਪ ਵੱਲੋਂ ਮਿਲੇ ਵਿਸ਼ਵਾਸ ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਦ੍ਰਿੜ ਇਰਾਦੇ ਨਾਲ ਪਾਰਟੀ ਦੀਆਂ ਲੋਕ ਭਲਾਈ ਪਾਲਸੀਆਂ ਨੂੰ ਜ਼ਮੀਨ ਪੱਧਰ ਤੱਕ ਲਿਆਂਦਾ ਜਾਵੇਗਾ ।ਇਸ ਮੌਕੇ ਸਰਬਜੀਤ ਸਿੰਘ ਗੋਗੀ,ਰਣਧੀਰ ਸਿੰਘ ਮੁਹਲਾ, ਨਿਸਾਰ,ਰਾਜੀਵ ਕੁਮਾਰ ਤੋਂ ਇਲਾਵਾ ਹੋ ਵੀ ਮੋਜੂਦ ਸਨ ।