6 ਸਾਲ ਸੰਭਾਲ ਤੋਂ ਬਾਅਦ ਪਤੀ ਨੇ ਛੱਡਿਆ, ਠੀਕ ਹੋ ਕੇ ਦੂਜਾ ਵਿਆਹ ਕੀਤਾ

43

ਮਲੇਸ਼ੀਆ 08 Aug 2025 AJ DI Awaaj

International Desk :  ਨੂਰੁਲ ਸਿਆਜ਼ਵਾਨੀ ਨੇ ਆਪਣੇ ਪਤੀ ਦੀ 6 ਸਾਲ ਤੱਕ ਬੀਮਾਰੀ ਦੌਰਾਨ ਸੰਭਾਲ ਕਰਕੇ ਉਸਦਾ ਜੀਵਨ ਬਚਾਇਆ। ਪਤੀ ਇੱਕ ਕਾਰ ਐਕਸੀਡੈਂਟ ਤੋਂ ਬਾਅਦ ਬਿਸਤਰ ਤਕ ਸੀਮਿਤ ਹੋ ਗਿਆ ਸੀ। ਨੂਰੁਲ ਨੇ ਮਾਂ ਵਾਂਗ ਉਸਦੀ ਦੇਖਭਾਲ ਕੀਤੀ—ਨਾਸੋਗੈਸਟ੍ਰਿਕ ਟਿਊਬ ਰਾਹੀਂ ਖੁਰਾਕ ਦਿਤੀ, ਉਸਨੂੰ ਨ੍ਹਾਉਣ ’ਚ ਮਦਦ ਕੀਤੀ ਤੇ ਡਾਇਪਰ ਵੀ ਬਦਲੇ। ਪਰ ਜਦ ਪਤੀ ਠੀਕ ਹੋਇਆ, ਤਾਂ ਉਸਨੇ ਨੂਰੁਲ ਨੂੰ ਛੱਡ ਕੇ ਦੂਜੀ ਔਰਤ ਨਾਲ ਵਿਆਹ ਕਰ ਲਿਆ।

ਇਹ ਕਹਾਣੀ ਜਦ ਨੂਰੁਲ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ, ਤਾਂ ਲੋਕਾਂ ਦੀ ਭਾਵਨਾਤਮਕ ਪ੍ਰਤੀਕ੍ਰਿਆ ਆਈ। ਨੂਰੁਲ ਨੇ ਆਪਣੇ ਪੁਰਾਣੇ ਪਤੀ ਦੀ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ,
“ਵਧਾਈ ਹੋਵੇ ਮੇਰੇ ‘ਪਤੀ’ ਨੂੰ। ਉਮੀਦ ਹੈ ਨਵੀਂ ਚੋਣ ਨਾਲ ਤੂੰ ਖੁਸ਼ ਰਹੇ। ਆਇਫਾ, ਕਿਰਪਾ ਕਰਕੇ ਉਸਦੀ ਉਹੀ ਤਰ੍ਹਾਂ ਸੰਭਾਲ ਕਰੀਂ ਜਿਵੇਂ ਮੈਂ ਕੀਤੀ। ਹੁਣ ਮੇਰਾ ਕੰਮ ਮੁਕ ਗਿਆ, ਹੁਣ ਤੇਰੀ ਵਾਰੀ ਹੈ।”

ਹਾਲਾਂਕਿ, ਨਕਾਰਾਤਮਕ ਟਿੱਪਣੀਆਂ ਕਾਰਨ ਨੂਰੁਲ ਨੂੰ ਇਹ ਪੋਸਟ ਹਟਾਉਣੀ ਪਈ।

ਉਸਨੇ ਇੱਕ ਹੋਰ ਪੋਸਟ ਵਿੱਚ ਦੱਸਿਆ ਕਿ ਉਹ ਦੋਵਾਂ ਅਕਤੂਬਰ 6, 2024 ਨੂੰ ਤਲਾਕਸ਼ੁਦਾ ਹੋਏ ਸਨ ਅਤੇ ਹੁਣ ਆਪਣੇ ਪੁੱਤਰ ਦੀ ਸਾਂਝੀ ਪਰਵਿਰਸ਼ ਕਰ ਰਹੇ ਹਨ। ਰਿਪੋਰਟਾਂ ਮੁਤਾਬਕ, ਪਤੀ ਨੇ ਤਲਾਕ ਤੋਂ ਸਿਰਫ ਇੱਕ ਹਫ਼ਤਾ ਬਾਅਦ ਹੀ ਨਵੀਂ ਵਿਆਹ ਰਚਾ ਲਿਆ।

ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਨੂਰੁਲ ਦੇ ਪਤੀ ਦੀ ਤਿੱਖੀ ਅਲੋਚਨਾ ਕੀਤੀ। ਕਿਸੇ ਨੇ ਲਿਖਿਆ, “ਉਹ ਪਤੀ ਦੇ ਫਰਜ਼ ਨਿਭਾਉਣ ’ਚ ਨਾਕਾਮ ਰਿਹਾ। ਐਸਾ ਕਿਵੇਂ ਹੋ ਸਕਦਾ ਕਿ ਕੋਈ ਇੰਨਾ ਅਹਿਸਾਸਹੀਨ ਹੋਵੇ?”
ਇੱਕ ਹੋਰ ਨੇ ਕਿਹਾ, “ਉਸਨੂੰ ਆਪਣੀ ਪਤਨੀ ਨੂੰ ਛੇ ਸਾਲ ਦੀ ਸੰਭਾਲ ਦਾ ਹਰੇਕ ਪੈਸਾ ਵਾਪਸ ਦੇਣਾ ਚਾਹੀਦਾ।”

ਕਈ ਲੋਕਾਂ ਨੇ ਨੂਰੁਲ ਲਈ ਚੰਗੇ ਭਵਿੱਖ ਦੀ ਦੁਆ ਕੀਤੀ, “ਉਸਨੂੰ ਛੱਡ ਜਾਣਾ ਹੀ ਚੰਗਾ ਸੀ। ਰੱਬ ਕਰੇ ਉਸਨੂੰ ਕੋਈ ਉਹਦਾ ਹੱਕਦਾਰ ਮਿਲੇ।”

ਨੂਰੁਲ ਸਿਆਜ਼ਵਾਨੀ ਦੀ ਇਹ ਕਹਾਣੀ ਲੋਕਾਂ ਲਈ ਇੱਕ ਭਾਵੁਕ ਸਬਕ ਬਣੀ ਹੈ ਕਿ ਕਦਰ ਕਰਨ ਵਾਲਾ ਇਨਸਾਨ ਚੁਣੋ—ਨਾ ਕਿ ਸਿਰਫ਼ ਲੋੜ ਪੈਂਣ ’ਤੇ ਯਾਦ ਕਰਨ ਵਾਲਾ।