ਜੰਮੂ-ਕਸ਼ਮੀਰ: ਸੜਕ ਹਾਦਸੇ ‘ਚ CRPF ਦੇ 3 ਜਵਾਨ ਸ਼ਹੀਦ, 16 ਜ਼ਖ*ਮੀ

41

ਜੰਮੂ-ਕਸ਼ਮੀਰ 07 Aug 2025 AJ DI Awaaj

National Desk : ਇੱਕ ਦਰਦਨਾਕ ਖ਼ਬਰ ਅਨੁਸਾਰ, CRPF ਦੇ ਜਵਾਨਾਂ ਨਾਲ ਭਰਿਆ ਇੱਕ ਵਾਹਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅਰਧ ਸੈਨੀਕ ਬਲ ਦੇ ਜਵਾਨ ਆਪਣੇ ਡਿਊਟੀ ਸੰਬੰਧੀ ਵਿਸ਼ੇਸ਼ ਵਾਹਨ ‘ਚ ਕਿਤੇ ਜਾ ਰਹੇ ਸਨ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚੇ ਅਤੇ ਵਾਹਨ ਵਿੱਚ ਫਸੇ ਹੋਏ ਜਵਾਨਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ।

ਇਸ ਹਾਦਸੇ ‘ਚ 16 ਹੋਰ ਜਵਾਨ ਜ਼ਖ*ਮੀ ਹੋਏ ਹਨ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਬਹੁਤ ਗੰ*ਭੀਰ ਦੱਸੀ ਜਾ ਰਹੀ ਹੈ। ਜ਼ਖ*ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਜਾਂਚ ਜਾਰੀ ਹੈ।