ਬਰਨਾਲਾ, 6 ਅਗਸਤ 2025 AJ DI Awaaj
ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਅਤੇ ਐੱਸ ਐੱਸ ਪੀ ਸਰਫ਼ਰਾਜ਼ ਆਲਮ ਨੇ ਸਿਵਿਲ ਹਸਪਤਾਲ ਬਰਨਾਲਾ ਵਿਖੇ ਸਥਿਤ ਨਸ਼ਾ ਛੁਡਾਓ ਕੇਂਦਰ ਦਾ ਦੌਰਾ ਕੀਤਾ ।
ਉਨ੍ਹਾਂ ਦਾਖਲ ਮਰੀਜ਼ਾਂ ਨਾਲ ਗੱਲ ਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੱਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਸ ਮੁਖੀ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ਾ ਸਪਲਾਈ ਦੀ ਚੇਨ ਤੋੜਨ ਦੇ ਨਾਲ-ਨਾਲ, ਨਸ਼ਾ ਪੀੜਤਾਂ ਨੂੰ ਇਸ ਦਲ-ਦਲ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਦਾ ਮੁਫਤ ਇਲਾਜ ਨਸ਼ਾ ਛੁਡਾਓ ਕੇਂਦਰ ਵਿਖੇ ਕਰਵਾਇਆ ਜਾਂਦਾ ਹੈ । ਜਿਹੜੇ ਲੋਕ ਨਸ਼ਿਆਂ ਨੂੰ ਅਲਵਿਦਾ ਕਰ ਦਿੰਦੇ ਹਨ ਉਨ੍ਹਾਂ ਨੂੰ ਮੁੜ ਵਸੇਬਾ ਕੇਂਦਰ ਸੋਹਲ ਪੱਤੀ ਵਿਖੇ ਦਾਖ਼ਲ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਸੋਧੇ ਹੋਏ ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ। ਮੁੜ ਵਸੇਬਾ ਕੇਂਦਰ ਸੋਹਲ ਪੱਤੀ ਵਿਖੇ ਉਨ੍ਹਾਂ ਨੂੰ ਮੁਫਤ ਪੀਣ, ਦਵਾਈਆਂ, ਰਹਿਣਾ, ਯੋਗ ਆਸਨ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਨਸ਼ਾ ਛੁਡਾਓ ਕੇਂਦਰ ਸਿਵਿਲ ਹਸਪਤਾਲ ਬਰਨਾਲਾ ਵਿਖੇ 9 ਮਰੀਜ਼ ਦਾਖ਼ਲ ਹਨ ਅਤੇ ਮੁੜ ਵਸੇਬਾ ਕੇਂਦਰ ਸੋਹਲ ਪੱਤੀ ਵਿਖੇ 21 ਮਰੀਜ਼ ਦਾਖ਼ਲ ਹਨ । ਇਨ੍ਹਾਂ ਦੋਵਾਂ ਥਾਵਾਂ ਉੱਤੇ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ।
