ਤਰਨ ਤਾਰਨ, 04 ਅਗਸਤ 2025 AJ DI Awaaj
Punjab Desk : ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ, ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਅਤੇ ਜ਼ਿਲਾ ਟੀਕਾਕਰਨ ਅਫਸਰ, ਡਾ.ਵਰਿੰਦਰਪਾਲ ਕੌਰ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ, ਸਰਕਾਰੀ ਹਸਪਤਾਲ ਤਰਨ ਤਾਰਨ ਅਤੇ ਜ਼ਿਲੇ ਦੇ ਵੱਖ-ਵੱਖ ਬਲਾਕਾਂ ‘ਚ ਸੋਮਵਾਰ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਚੱਲ ਰਹੇ ਹਫਤੇ ਬਾਰੇ ਵੱਖ ਵੱਖ ਗਤੀਵਿਧੀਆਂ ਕੀਤੀਆ ਗਈਆਂ। ਇਹ ਹਫਤਾ 07 ਅਗਸਤ ਤੱਕ ਚੱਲੇਗਾ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਸ ਹਫਤੇ ਦਾ ਮੁੱਖ ਮੰਤਵ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਇਸ ਨੂੰ ਪਿਲਾਉਣ ਦੇ ਸਹੀ ਢੰਗ ਬਾਰੇ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਕੁਦਰਤੀ ਨਿਆਮਤ ਹੈ ਅਤੇ ਕਿਸੇ ਵੀ ਬੱਚੇ ਨੂੰ ਇਸ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਨਵਜੰਮੇ ਦੀ ਮਾਂ ਘੱਟੋ ਘੱਟ ਛੇ ਮਹੀਨਿਆਂ ਤੱਕ ਇਸ ਨੂੰ ਆਪਣੇ ਬੱਚੇ ਨੂੰ ਪਿਲਾਵੇ। ਉਨਾ ਵੱਲੋਂ ਫੀਲਡ ਸਟਾਫ ਨੂੰ ਸਖਤ ਹਦਾਇਤ ਦਿੰਦਿਆਂ ਕਿਹਾ ਕਿ ਇਸ ਕੌਮਾਂਤਰੀ ਹਫਤੇ ਦੌਰਾਨ ਬਲਾਕ ਦੇ ਵੱਖ-ਵੱਖ ਪਿੰਡਾਂ ‘ਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਹਫਤੇ ਦੌਰਾਨ ਸਿਹਤ ਕੇਂਦਰਾਂ ਵਿਖੇ ਆਉਣ ਗਰਭਵਤੀ ਔਰਤਾਂ ਅਤੇ ਨਵਜੰਮਿਆਂ ਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਅਤੇ ਇਸ ਨੂੰ ਪਿਲਾਉਣ ਦੇ ਸਹੀ ਤਰੀਕਿਆਂ ਤੋਂ ਜਾਣੂ ਕਰਵਾਇਆ ਜਾਂ ਰਿਹਾ। ਉਨਾਂ ਕਿਹਾ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਮਾਂ ਦਾ ਗਾੜੇ ਪੀਲੇ ਰੰਗ ਦਾ ਦੁੱਧ ਦੇਣਾ ਬਹੁਤ ਲਾਜ਼ਮੀ ਹੈ, ਜੋ ਕਿ ਬੱਚੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਲਈ ਬਹੁਤ ਲਾਹੇਵੰਦ ਹੈ। ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਮਾਂਵਾਂ ਕਦੀ ਵੀ ਪੈਕੇਟਨੁਮਾ ਦੁੱਧ ਨੂੰ ਪਹਿਲ ਨਾ ਦੇਣ ਕਿਉਂਕਿ ਉਹ ਦੁੱਧ ਮਾਂ ਦੇ ਦੁੱਧ ਦੀ ਕਦੀ ਵੀ ਬਰਾਬਰੀ ਨਹੀਂ ਕਰ ਸਕਦਾ।
ਉਨਾ ਦੱਸਿਆ ਕਿ ਮਾਂ ਦੇ ਦੁੱਧ ਤੋਂ ਉਪਰ ਨਵਜੰਮੇ ਬੱਚੇ ਲਈ ਹੋਰ ਕੋਈ ਚੀਜ਼ ਨਹੀਂ ਹੈ ਅਤੇ ਮਾਂਵਾਂ ਨੂੰ ਇਸ ਨੂੰ ਪਿਲਾਉਣ ਤੋਂ ਕਦੀ ਵੀ ਗੁਰੇਜ ਨਹੀਂ ਕਰਨਾ ਚਾਹੀਦਾ। ਇਸ ਮੌਕੇ ਐਸ ਐਮ ਓ, ਸਰਕਾਰੀ ਹਸਪਤਾਲ ਤਰਨ ਤਾਰਨ, ਡਾ. ਸਰਬਜੀਤ ਸਿੰਘ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰਾਘਵ ਗੁਪਤਾ, ਡਾ. ਅਵਲੀਨ ਕੌਰ, ਡਾ. ਨੀਰਜ ਲੱਤਾ, ਡਾ. ਵਿਪੂਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਰਹੇ।
