ਅਸਲ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਿਆ ਭਗਵੰਤ ਸਿੰਘ ਮਾਨ :- ਡਾ ਸਿੰਧੀ

19
ਫਿਰੋਜ਼ਪੁਰ 2 ਅਗਸਤ 2025 Aj DI Awaaj
Punjab Desk – ਪੰਜਾਬ ਦੇ ਅਖੌਤੀ ਪਾਣੀਆਂ ਦੇ ਰਾਖੇ ਬਣੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਪਛਾੜ ਕੇ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ ਅਸਲ ਪਾਣੀਆਂ ਦਾ ਰਾਖਾ ਬਣਿਆ ਭਗਵੰਤ ਮਾਨ । ਇਹਨਾਂ ਸ਼ਬਦਾ ਦਾ ਪਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਮੀਡੀਆ ਇਚਾਰਜ ਫਿਰੋਜ਼ਪੁਰ ਡਾ. ਨਿਰਵੈਰ ਸਿੰਘ ਸਿੰਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਚ ਚੱਲ ਰਹੀ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਨਾਲੋ ਕਿਤੇ ਜਿਆਦਾ ਨਹਿਰੀ ਪਾਣੀ ਮੁਹਈਆ ਕਰਵਾਇਆ ਹੈ, ਜਿਸ ਕਰਕੇ ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ ਹਨ। ਪਿਛਲੇ ਲਗਭਗ ਪੰਜ ਛੇ ਦਹਾਕਿਆਂ ਤੋਂ ਨਹਿਰੀ ਖਾਲ ਅਤੇ ਸੂਏ ਲੋਕਾਂ ਦੇ ਕਬਜਿਆਂ ਹੇਠ ਸੰਨ ਜਿਨ੍ਹਾਂ ਨੂੰ ਲੋਕਾਂ ਦੇ ਕਬਜਿਆਂ ਵਿਚੋਂ ਛੁੱਡਵਾ ਕੇ ਪੱਕੇ ਕਰਵਾਇਆ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਪਾਣੀ ਪਹੁੰਚਾਇਆ ਜਿਸ ਨਾਲ ਟੇਲਾਂ ਤੇ ਪੈਂਦੀਆਂ ਜਮੀਨਾ ਵਾਲੇ ਕਿਸਾਨ ਬੇਹੱਦ ਖੁਸ਼ ਹਨ।