ਐਸ.ਸੀ. ਵਿਦਿਆਰਥੀਆਂ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 30 ਸਤੰਬਰ 2025 ਤੱਕ ਖੁੱਲ੍ਹਾ

10

ਤਰਨ ਤਾਰਨ, 31 ਜੁਲਾਈ 2025 AJ DI Awaaj

Punjab Desk : ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ਾਰ ਐਸ. ਸੀ. ਸਟੂਡੈਂਟਸ ਸਕੀਮ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਚਲਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ ਏ ਐਸ ਨੇ ਦੱਸਿਆ ਕਿ ਇਸ ਸਕੀਮ ਤਹਿਤ ਫ਼੍ਰੀਸ਼ਿਪ ਕਾਰਡ ਪ੍ਰਾਪਤ ਕਰਨ ਉਪਰੰਤ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀ ਕਿਸੇ ਵੀ ਸੰਸਥਾ ਵਿੱਚ ਬਿਨਾ ਫ਼ੀਸ ਦਿੱਤੇ ਦਾਖਲਾ ਲੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਕਤ ਸਕੀਮ ਤਹਿਤ ਸਾਲ 2025-26 ਦੌਰਾਨ ਫ਼੍ਰੀਸ਼ਿਪ ਕਾਰਡ ਪ੍ਰਾਪਤ ਕਰਨ ਲਈ ਐਸ. ਸੀ. ਵਿਦਿਆਰਥੀਆਂ ਵਾਸਤੇ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਮਿਤੀ 30 ਸਤੰਬਰ 2025 ਤੱਕ ਖੋਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼੍ਰੀ ਸ਼ਿਪ ਕਾਰਡ ਅਪਲਾਈ ਕਰਨ ਲਈ ਵਿਦਿਆਰਥੀ ਕੋਲ ਇਹ ਦਸਤਾਵੇਜ਼ ਹੋਣ ਚਾਹੀਦੇ ਹਨ। ਜਿਵੇਂ ਕਿ 2.5 ਲੱਖ ਤੋਂ ਘੱਟ ਪਰਿਵਾਰਿਕ ਸਾਲਾਨਾ ਆਮਦਨ ਸਰਟੀਫ਼ਿਕੇਟ, ਜ਼ੋ ਕਿ ਮਿਤੀ 01 ਅਪ੍ਰੈਲ 2025 ਤੋਂ ਬਾਅਦ ਦਾ ਬਣਿਆ ਹੋਵੇ ਅਤੇ  ਵਿਦਿਆਰਥੀ ਦਾ ਅਨੁਸੂਚਿਤ ਜਾਤੀ ਸਰਟੀਫ਼ਿਕੇਟ, ਪਿਛਲੀ ਜਮਾਤ/ਕੋਰਸ ਦਾ ਸਰਟੀਫ਼ਿਕੇਟ।

ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਸਾਲ 2024-25 ਦੌਰਾਨ ਜਿਲ੍ਹਾ ਤਰਨ ਤਾਰਨ ਦੇ 4582 ਵਿਦਿਆਰਥੀਆਂ ਨੂੰ ਫ਼੍ਰੀਸ਼ਿਪ ਕਾਰਡ ਜਾਰੀ ਕੀਤੇ ਗਏ ਹਨ।