ਪਰਾਲੀ ਦੀ ਸਾਂਭ ਸੰਭਾਲ ਸਬੰਧੀ ਬੇਲਰ ਮਾਲਕਾਂ ਨਾਲ ਬੈਠਕ

3
ਪਟਿਆਲਾ, 28 ਜੁਲਾਈ 2025 AJ DI Awaaj
Punjab Desk : ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ.ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਡਾ. ਗੁਰਮੀਤ ਸਿੰਘ ਖੇਤੀਬਾੜੀ ਅਫਸਰ ਬਲਾਕ ਪਟਿਆਲਾ ਵੱਲੋ ਬਲਾਕ ਪਟਿਆਲਾ ਦੇ ਬੇਲਰ ਮਾਲਕਾਂ ਨਾਲ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਭਾਗ ਵੱਲੋ ਬੇਲਰ ਮਾਲਕਾਂ ਨੂੰ ਬੇਲਰ ਜ਼ਿਆਦਾ ਤੋ ਜ਼ਿਆਦਾ ਚਲਾਉਣ ਅਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸਾਂਭਣ ਲਈ ਕਿਸਾਨਾਂ ਨਾਲ ਹੁਣ ਤੋ ਹੀ ਤਾਲ-ਮੇਲ ਰੱਖਣ ਸਬੰਧੀ ਵਿਚਾਰ ਵਚਾਂਦਰਾ ਕੀਤਾ ਗਿਆ।
ਬੇਲਰ ਮਾਲਕਾਂ ਨੇ ਪਰਾਲੀ ਪ੍ਰਬੰਧਨ ਲਈ ਹਾਂ ਪੱਖੀ ਹੁੰਗਾਰਾ ਭਰਦਿਆਂ ਵਿਭਾਗ ਵੱਲੋਂ ਕਿਤੇ ਜਾ ਰਹੇ ਉਪਾਲਿਆਂ ਦੀ ਸ਼ਲਾਘਾ ਕੀਤੀ। ਬੇਲਰ ਮਾਲਕਾਂ ਵੱਲੋ ਬੇਲਰ ਚਲਾਉਣ ਵਿੱਚ ਪੇਸ਼ ਆ ਰਹੀਆ ਮੁਸ਼ਕਿਲਾ ਸਬੰਧੀ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਅਤੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਦੀ ਹਰ ਸਮਸਿਆ ਦਾ ਹੱਲ ਪਹਿਲਾ ਦੇ ਆਧਾਰਾ ਉੱਤੇ ਕੀਤਾ ਜਾਵੇਗਾ । ਇਸ ਮੌਕੇ ਉੱਪਰ ਸਮੂਹ ਸਟਾਫ ਖੇਤੀਬਾੜੀ ਦਫਤਰ ਬਲਾਕ ਪਟਿਆਲਾ ਅਤੇ ਸਾਹਿਬ ਸਿੰਘ ਪਨੌਂਦੀਆ , ਜਗਪਾਲ ਸਿੰਘ ਖੇੜੀ ਮੱਲਾ , ਹਰਬੰਸ ਸਿੰਘ ਨੰਦਪੁਰ ਕੇਸ਼ੋ , ਜਸਵਿੰਦਰ ਸਿੰਘ ਪਹਾੜਪੁਰ ਹਾਜ਼ਿਰ ਰਹੇ ।