ਬਰਨਾਲਾ, 28 ਜੁਲਾਈ 2025 AJ DI Awaaj
Punjab Desk : ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਆਫਸਰ ਡਾ. ਅਮਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਅਗਵਾਈ ਹੇਠ ਪਿੰਡ ਮਹਿਲ ਕਲਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਡਾ. ਗੁਰਤੇਜਿੰਦਰ ਕੌਰ ਐਸ. ਐਮ. ਓ ਸੀ.ਐਚ.ਸੀ . ਮਹਿਲ ਕਲਾਂ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਜੀ ਨੇ ਕੀਤਾ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ 453 ਅਤੇ ਹੋਮਿਓਪੈਥੀ ਵਿਭਾਗ ਵੱਲੋਂ 220 ਮਰੀਜ਼ਾਂ ਦੀ ਜਾਂਚ ਕੀਤੀ ਗਈ।
ਇਸ ਕੈਂਪ ਵਿੱਚ ਆਯੁਰਵੈਦ ਵਿਭਾਗ ਵੱਲੋਂ ਡਾ. ਨਵਨੀਤ ਬਾਂਸਲ, ਡਾ. ਸੀਮਾ ਬਾਂਸਲ, ਡਾ. ਅਮਨਦੀਪ ਸਿੰਘ ਅਤੇ ਡਾ. ਸੁਵਿੰਦਰਜੀਤ ਸਿੰਘ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਉਪਵੈਦ ਅਜੇ ਕੁਮਾਰ ,ਉਪਵੈਦ ਗੁਰਪ੍ਰੀਤ ਸਿੰਘ ਉਪਵੈਦ ਜਗਸੀਰ ਸਿੰਘ, ਉਪਵੈਦ ਸੁਖਵਿੰਦਰ ਸਿੰਘ, ਉਪ ਵੈਦ ਸੁਖਚੈਨ ਸਿੰਘ, ਉਪ ਵੈਦ ਬਿੰਦਰ ਸਿੰਘ ਨੇ ਦਵਾਈਆਂ ਦੀ ਵੰਡ ਕੀਤੀ।
ਹੋਮਿਓਪੈਥੀ ਵਿਭਾਗ ਵੱਲੋਂ ਡਾ. ਕਮਲਜੀਤ ਕੌਰ ਐਚ.ਐਮ.ਓ ਅਤੇ ਹੋਮਿਓਪੈਥਿਕ ਫਾਰਮਾਸਿਸਟ ਗੁਰਚਰਨ ਸਿੰਘ ਔਲਖ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਮੌਕੇ ਤਰਸੇਮ ਸਿੰਘ ਐਲ ਟੀ ਮਹਿਲ ਕਲਾਂ ਵੱਲੋਂ ਮਰੀਜ਼ਾਂ ਦੀ ਸ਼ੁਗਰ ਦੀ ਜਾਂਚ ਵੀ ਕੀਤੀ ਗਈ।
ਇਸ ਮੌਕੇ ਸ਼ਿਵਾਨੀ ਅਰੋੜਾ ਬੀ ਈ ਈ, ਸੁਖਦੀਪ ਕੌਰ ਗਰੇਵਾਲ ਸੀ ਐੱਚ ਓ, ਵਿਨੋਦ ਰਾਣੀ ਏ ਐਨ ਐਮ, ਜਸਬੀਰ ਕੌਰ ਏ ਐਨ ਐਮ, ਬੂਟਾ ਸਿੰਘ ਮ.ਪ.ਹ.ਵ. (ਮੇਲ) ਅਤੇ ਸਮੂਹ ਆਸ਼ਾ ਵਰਕਰ, ਅਤੇ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਦੇ ਵਿਦਿਆਰਥੀ ਅਤੇ ਹਰਮਨ ਸਿੰਘ, ਮਹਿਕ ਸਿੰਘ ਹਾਜ਼ਰ ਸਨ।
