ਫ਼ਿਰੋਜ਼ਪੁਰ, 28 ਜੁਲਾਈ 2025 AJ DI Awaaj
Punjab Desk : ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਰੈਵਨਿਊ ਵਿਭਾਗ ਸਾਲ 2025 ਲਈ ਡਿਜੀਟਲ ਕ੍ਰੋਪ ਸਰਵੇ ਕਰਵਾਇਆ ਜਾਣਾ ਹੈ। ਇਸ ਸਰਵੇ ਲਈ ਵਿਭਾਗ ਨੂੰ ਪ੍ਰਾਈਵੇਟ ਸਰਵੇਅਰ (ਕੇਵਲ ਲੜਕੇ) ਦੀ ਲੋੜ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਨੇ ਦੱਸਿਆ ਕਿ ਸਰਵੇ ਕਰਨ ਵਾਲੇ ਸਰਵੇਅਰ ਨੂੰ 10 ਰੁਪਏ ਪ੍ਰਤੀ ਫੋਟੋ ਦੇ ਹਿਸਾਬ ਨਾਲ ਖਾਤੇ ਵਿੱਚ ਪੇਮੈਂਟ ਕੀਤੀ ਜਾਵੇਗੀ। ਸਰਵੇਅਰ ਲਈ ਉਮੀਦਵਾਰ ਘੱਟੋ-ਘੱਟ ਬਾਰਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਇਹ ਸਰਵੇ ਆਪ ਵੱਲੋਂ ਲਾਗੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਕੀਤਾ ਜਾਣਾ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਤਹਿਸੀਲ ਪੱਧਰ ਤੇ 201 ਸਰਵੇਅਰ ਕੇਵਲ ਲੜਕਿਆਂ ਦੀ ਲੋੜ ਹੈ। ਸਰਵੇਅਰ ਨੂੰ ਉਸ ਦਾ ਪਿੰਡ ਜਾਂ ਲਾਗੇ ਦਾ ਪਿੰਡ ਅਲਾਟ ਕਰ ਦਿੱਤਾ ਜਾਵੇਗਾ। ਚਾਹਵਾਨ ਉਮੀਦਵਾਰ ਜੋ ਇਹ ਸਰਵੇ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਚਾਹੁੰਦੇ ਹਨ, ਉਹ ਫ਼ਿਰੋਜ਼ਪੁਰ ਤਹਿਸੀਲ ਮਿਤੀ 29 ਜੁਲਾਈ 2025 ਦਿਨ ਮੰਗਲਵਾਰ, ਜ਼ੀਰਾ ਤਹਿਸੀਲ ਮਿਤੀ: 30 ਜੁਲਾਈ 2025 ਦਿਨ ਬੁੱਧਵਾਰ ਅਤੇ ਗੁਰੂਹਰਸਹਾਏ ਤਹਿਸੀਲ ਮਿਤੀ: 31 ਜੁਲਾਈ 2025 ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਲਾਕ-ਆਈ ਦੂਜੀ ਮੰਜ਼ਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਵਿਖੇ ਸਵੇਰੇ 10 ਵਜੇ ਹਾਜ਼ਰ ਹੋਣ। ਇਸ ਕੰਮ ਸੰਬੰਧੀ ਮੌਕੇ ’ਤੇ ਹੀ ਟ੍ਰੇਨਿੰਗ ਦਿੱਤੀ ਜਾਵੇਗੀ। ਉਮੀਦਵਾਰ ਕੋਲ ਐਂਡਰਾਇਡ ਫੋਨ ਹੋਣਾ ਲਾਜ਼ਮੀ ਹੈ। ਟ੍ਰੇਨਿੰਗ ਲਈ ਆਉਂਦੇ ਸਮੇਂ ਆਪਣੀ ਬੈਂਕ ਡਿਟੇਲ ਜਰੂਰ ਲੈ ਕੇ ਆਇਆ ਜਾਵੇ।
