ਆਂਧਰਾ ਪ੍ਰਦੇਸ਼: ਸੜਕ ਹਾਦਸੇ ਵਿੱਚ ਦੋ DSP ਦੀ ਮੌ*ਤ, ASP ਤੇ ਡਰਾਈਵਰ ਜ਼*ਖਮੀ

8

ਆਂਧਰਾ ਪ੍ਰਦੇਸ਼:ਕੈਥਾਪੁਰਮ, 26 ਜੁਲਾਈ 2025 AJ DI Awaaj

National Desk – ਆਂਧਰਾ ਪ੍ਰਦੇਸ਼ ਦੇ ਖੁਫੀਆ ਵਿਭਾਗ ਨਾਲ ਸਬੰਧਤ ਦੋ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌ*ਤ ਹੋ ਗਈ, ਜਦਕਿ ਵਧੀਕ ਪੁਲਿਸ ਸੁਪਰਡੈਂਟ (ASP) ਅਤੇ ਕਾਰ ਡਰਾਈਵਰ ਗੰ*ਭੀਰ ਜ਼*ਖਮੀ ਹੋ ਗਏ।

ਹਾਦਸਾ ਸਵੇਰੇ 4:45 ਵਜੇ ਕੈਥਾਪੁਰਮ ਪਿੰਡ ਨੇੜੇ ਵਾਪਰਿਆ ਜਦੋਂ ਉਨ੍ਹਾਂ ਦੀ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਉਲਟ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਜਾ ਟਕਰਾਈ। ਮ੍ਰਿ*ਤਕਾਂ ਦੀ ਪਛਾਣ ਚੱਕਰਧਰ ਰਾਓ ਅਤੇ ਸ਼ਾਂਤਾ ਰਾਓ ਵਜੋਂ ਹੋਈ ਹੈ।

ਉਹਨਾਂ ਨਾਲ ਕਾਰ ਵਿਚ ਸਵਾਰ ASP ਦੁਰਗਾ ਪ੍ਰਸਾਦ ਅਤੇ ਡਰਾਈਵਰ ਨਰਸਿੰਗ ਰਾਓ ਨੂੰ ਗੰ*ਭੀਰ ਜ਼ਖ*ਮ ਆਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚਲ ਰਿਹਾ ਹੈ।

ਅਧਿਕਾਰੀ ਇੱਕ ਜ਼ਰੂਰੀ ਮਾਮਲੇ ਦੀ ਜਾਂਚ ਲਈ ਹੈਦਰਾਬਾਦ ਜਾ ਰਹੇ ਸਨ ਜਦ ਇਹ ਦੁੱਖਦਾਇਕ ਘਟਨਾ ਵਾਪਰੀ। ਹਾਦਸੇ ਦੀ ਜਾਂਚ ਲਈ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

ਨੇਤਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਇਸ ਹਾਦਸੇ ‘ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਸਾਬਕਾ CM ਜਗਨ ਮੋਹਨ ਰੈਡੀ, ਅਤੇ ਗ੍ਰਹਿ ਮੰਤਰੀ ਵੰਗਾਲਪੁਡੀ ਅਨੀਤਾ ਨੇ ਗਹਿਰੀ ਸ਼ੋਕ ਪ੍ਰਗਟਾਈ। ਉਨ੍ਹਾਂ ਨੇ ਜ਼ਖ*ਮੀਆਂ ਨੂੰ ਬਿਹਤਰ ਇਲਾਜ ਦਿਵਾਉਣ ਅਤੇ ਮ੍ਰਿ*ਤਕਾਂ ਦੇ ਪਰਿਵਾਰਾਂ ਨੂੰ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ।

ਤੇਲੰਗਾਨਾ ਦੇ ਸੰਸਦ ਮੈਂਬਰ ਬੰਦੀ ਸੰਜੇ ਨੇ ਵੀ ਆਪਣੇ ਦੁੱਖ ਦਾ ਇਜ਼ਹਾਰ ਕੀਤਾ।


india n ਹੈ।