ਮੁੰਬਈ: ਪੋਕਸੋ ਅਧਿਆਪਕਾ ਨੂੰ ਜ਼ਮਾਨਤ, ਅਦਾਲਤ ਕਹਿੰਦੀ—ਸਭ ਕੁਝ ਸਹਿਮਤੀ ਨਾਲ ਸੀ

5

ਮੁੰਬਈ 24 July 2025 Aj DI Awaaj

National Desk : ਪ੍ਰਸਿੱਧ ਸਕੂਲ ਵਿੱਚ ਪੜ੍ਹਾਉਣ ਵਾਲੀ 40 ਸਾਲਾ ਮਹਿਲਾ ਅਧਿਆਪਕਾ, ਜਿਸ ‘ਤੇ ਆਪਣੀ 16 ਸਾਲਾ ਵਿਦਿਆਰਥਣ ਨਾਲ ਜਿਨਸੀ ਸ*ਬੰਧ ਬਣਾਉਣ ਦੇ ਗੰ*ਭੀਰ ਦੋ*ਸ਼ ਲਗੇ ਸਨ, ਨੂੰ ਵਿਸ਼ੇਸ਼ ਪੋਕਸੋ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਮਾਮਲੇ ਦੇ ਤੱਥਾਂ ਅਨੁਸਾਰ ਇਹ ਸੰਬੰਧ ਦੋਹਾਂ ਦੀ ਸਹਿਮਤੀ ਨਾਲ ਸਨ।

ਜਮਾਨਤ ਦੇ ਸ਼ਰਤਾਂ:

  • ਅਧਿਆਪਕਾ ਪੀ*ੜਤ ਵਿਦਿਆਰਥਣ ਨਾਲ ਸੰਪਰਕ ਨਹੀਂ ਕਰ ਸਕੇਗੀ।
  • ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਮੁੰਬਈ ਤੋਂ ਬਾਹਰ ਨਹੀਂ ਜਾ ਸਕੇਗੀ।
  • ਮੁਕੱਦਮੇ ਦੀ ਕਾਰਵਾਈ ਦੌਰਾਨ ਨਿਯਮਿਤ ਤੌਰ ‘ਤੇ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ।
  • ਕਿਸੇ ਵੀ ਗਵਾਹ ਨੂੰ ਪ੍ਰਭਾਵਿਤ ਕਰਨ ਜਾਂ ਧ*ਮਕੀ ਦੇਣ ਦੀ ਮਨਾਹੀ।

ਦੋ*ਸ਼ਾਂ ਦਾ ਵੇਰਵਾ:
ਅਧਿਆਪਕਾ ‘ਤੇ ਦੋ*ਸ਼ ਹੈ ਕਿ ਉਸਨੇ 2024 ਤੋਂ 2025 ਤੱਕ ਵਿਦਿਆਰਥਣ ਨਾਲ ਵਾਰ-ਵਾਰ ਪੰਜ-ਤਾਰਾ ਹੋਟਲਾਂ ਅਤੇ ਆਪਣੀ ਕਾਰ ਵਿੱਚ ਜਿਨ*ਸੀ ਸੰਬੰਧ ਬਣਾਏ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਵਿਦਿਆਰਥਣ ਦੀ ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਅਧਿਆਪਕਾ ਦਾ ਪੱਖ:
ਜ਼ਮਾਨਤ ਪਟੀਸ਼ਨ ਵਿੱਚ ਅਧਿਆਪਕਾ ਨੇ ਦਾਅਵਾ ਕੀਤਾ ਕਿ ਇਹ ਰਿਸ਼ਤਾ ਦੋਹਾਂ ਦੀ ਭਾਵਨਾਤਮਕ ਸਾਂਝ ਦਾ ਨਤੀਜਾ ਸੀ। ਵਿਦਿਆਰਥਣ ਉਸਨੂੰ “ਪਤਨੀ” ਕਹਿੰਦੀ ਸੀ ਅਤੇ ਸਾਰੀ ਸ਼ਿਕਾਇਤ ਵਿਦਿਆਰਥਣ ਦੀ ਮਾਂ ਵੱਲੋਂ ਜ਼ਬ*ਰਦਸ*ਤੀ ਦਰਜ ਕਰਵਾਈ ਗਈ।

ਪੁਲਿਸ ਜਾਂਚ ‘ਤੇ ਉਠੇ ਸਵਾਲ:
ਅਧਿਆਪਕਾ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਦੀ ਜਾਂਚ ਪੱਖ*ਪਾਤੀ ਹੈ ਅਤੇ ਇੱਕ ਹੋਰ ਵਿਅਕਤੀ ਜਿਸ ਨੇ ਵਿਦਿਆਰਥਣ ਨੂੰ ਮਿਲਣ ਲਈ ਉਕਸਾਇਆ ਸੀ, ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।

ਪਰਿਵਾਰ ਦੀ ਨਾ*ਰਾਜ਼ਗੀ:
ਪੀੜਤ ਵਿਦਿਆਰਥਣ ਦੇ ਪਰਿਵਾਰ ਨੇ ਅਦਾਲਤ ਦੇ ਫੈਸਲੇ ‘ਤੇ ਅਫ*ਸੋਸ ਜਤਾਇਆ ਅਤੇ ਇਸਨੂੰ “ਗੰ*ਭੀਰ ਨਿਆਂਹੀਣਤਾ” ਕਰਾਰ ਦਿੰਦਿਆਂ ਕਿਹਾ ਕਿ ਉਹ ਹੁਣ ਇਹ ਮਾਮਲਾ ਹਾਈ ਕੋਰਟ ਵਿੱਚ ਲੈ ਜਾਣਗੇ।

ਇਹ ਮਾਮਲਾ ਨਾਬਾਲਗਾਂ ਵਿਰੁੱਧ ਜਿਨਸੀ ਅਪਰਾ*ਧਾਂ ਦੇ ਸੰਦਰਭ ‘ਚ ਕਾਨੂੰਨੀ ਅਤੇ ਸਮਾਜਕ ਪੱਧਰ ‘ਤੇ ਬਹੁਤ ਹੀ ਸੰਵੇਦਨਸ਼ੀਲ ਬਣ ਗਿਆ ਹੈ।