“ਨਸ਼ਿਆਂ ਵਿਰੁੱਧ ਯੁੱਧ”: ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਵੱਲੋਂ ਕਰਵਾਈ ਗਈ ਦੌੜ

9

ਸ਼੍ਰੀ ਆਨੰਦਪੁਰ ਸਾਹਿਬ, 20 ਜੁਲਾਈ 2025 AJ DI Awaaj

Punjab Desk : ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ “ਨਸ਼ਿਆਂ ਵਿਰੁੱਧ ਯੁੱਧ” ਮੁਹਿੰਮ ਚਲਾ ਰਹੀ ਹੈ। ਇਸ ਮੁਹਿੰਮ ਤਹਿਤ ਸੈਂਕੜੇ ਨਸ਼ਾ ਤਸਕਰ ਜੇਲ੍ਹ ਭੇਜੇ ਜਾ ਚੁੱਕੇ ਹਨ, ਕਰੋੜਾਂ ਦੀ ਡਰੱਗਸ ਪੱਕੜੀ ਗਈ ਹੈ ਅਤੇ ਬੇਹਿਸਾਬ ਨਾਜਾਇਜ਼ ਜਾਇਦਾਦਾਂ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਲੜਾਈ ਨੂੰ ਜ਼ਮੀਨੀ ਪੱਧਰ ‘ਤੇ ਸਫਲ ਬਣਾਉਣ ਲਈ ਹਰ ਵਰਗ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਇਹ ਗੱਲ ਪੰਜਾਬ ਦੇ ਸਕੂਲ ਸਿੱਖਿਆ ਅਤੇ ਜਾਣਕਾਰੀ ਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਮੀਡੀਆ ਕਲੱਬ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਨਸ਼ਾ ਵਿਰੋਧੀ ਦੌੜ ਨੂੰ ਹਰੀ ਝੰਡੀ ਦਿੰਦਿਆਂ ਕਹੀ। ਉਨ੍ਹਾਂ ਨੇ ਕਿਹਾ ਕਿ ਖਾਲਸੇ ਦੀ ਜਨਮਭੂਮੀ ਸ਼੍ਰੀ ਆਨੰਦਪੁਰ ਸਾਹਿਬ ਇੱਕ ਪਵਿੱਤਰ ਧਰਤੀ ਹੈ ਅਤੇ ਇਥੋਂ ਨਸ਼ਿਆਂ ਵਿਰੁੱਧ ਜਨਚੇਤਨਾ ਦੀ ਸ਼ੁਰੂਆਤ ਹੋ ਰਹੀ ਹੈ। ਇਥੇ ਹਮੇਸ਼ਾ ਜੁਲਮ ਦੇ ਖਿਲਾਫ ਆਵਾਜ਼ ਉਠੀ ਹੈ।

ਦੌੜ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ “ਅਸੀਂ ਸਾਰੇ ਨੂੰ ਨਸ਼ਿਆਂ ਖਿਲਾਫ ਠੋਸ ਢੰਗ ਨਾਲ ਖੜ੍ਹਨਾ ਹੋਵੇਗਾ।” ਗਾਵਾਂ ਅਤੇ ਸ਼ਹਿਰਾਂ ਦੇ ਪੱਧਰ ‘ਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ, ਓ.ਡੀ. ਕਲਿਨਿਕ ਖੁਲੇ ਹਨ ਅਤੇ ਮਾਹਿਰ ਕਾਊਂਸਲਰ ਨਸ਼ੇ ਦੀ ਚਪੇਟ ਵਿੱਚ ਆਏ ਨੌਜਵਾਨਾਂ ਨੂੰ ਰਾਹ ਦਿਖਾ ਰਹੇ ਹਨ। ਪਰ ਜਦ ਤੱਕ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਤੋੜੀ ਨਹੀਂ ਜਾਂਦੀ, ਇਹ ਲੜਾਈ ਅਧੂਰੀ ਰਹੇਗੀ।

ਉਨ੍ਹਾਂ ਕਿਹਾ ਕਿ “ਨਸ਼ਾ ਕਰਨ ਵਾਲੇ ਨਾਲ ਸਹਾਨੁਭੂਤੀ ਨਾਲ ਗੱਲ ਕਰਕੇ ਹੀ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।” ਸਮਾਜਕ ਸਹਿਯੋਗ ਇਸ ਮੁਹਿੰਮ ਲਈ ਬੇਹੱਦ ਲਾਜ਼ਮੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਪ੍ਰੈਸ ਕਲੱਬ, ਮੀਡੀਆ, ਸਿੱਖਿਆ ਸੰਸਥਾਵਾਂ ਅਤੇ ਨੌਜਵਾਨਾਂ ਦੀ ਭੂਮਿਕਾ ਦੀ ਸ੍ਰਾਹਣਾ ਕੀਤੀ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ ਅਤੇ ਡਿਫੈਂਸ ਕਮੇਟੀਆਂ ਨਾਲ ਪੂਰਾ ਤਾਲਮੇਲ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ 350ਵੀਂ ਸ਼ਹੀਦੀ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਮੌਕੇ ਇਲਾਕਾ ਨਸ਼ਾ ਮੁਕਤ ਬਣਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੁਲਿਸ ਅਤੇ ਮੀਡੀਆ ਦੀ ਸਾਂਝੀ ਕੋਸ਼ਿਸ਼ ਜ਼ਮੀਨ ‘ਤੇ ਅਸਰ ਛੱਡ ਰਹੀ ਹੈ ਅਤੇ ਇਹ ਯਤਨ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ। ਪ੍ਰੈਸ ਕਲੱਬ ਨੇ ਭੀ ਸਮਾਜ ਵਿੱਚ ਆਪਣੀ ਅਹੰ ਭੂਮਿਕਾ ਨਿਭਾਈ ਹੈ।

ਨਸ਼ਾ ਵਿਰੋਧੀ ਦੌੜ, ਜੋ ਕਿ ਪ੍ਰੈਸ ਕਲੱਬ ਚੌਕ ਤੋਂ ਸ਼ੁਰੂ ਹੋ ਕੇ ਪੰਜ ਪਿਆਰਾ ਪਾਰਕ ਰਾਹੀਂ ਮੁੜ ਉਥੇ ਹੀ ਸਮਾਪਤ ਹੋਈ, ਨੂੰ ਹਰਜੋਤ ਬੈਂਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਗ ਲੈਣ ਵਾਲੇ “ਨਸ਼ਾ ਵਿਰੋਧੀ” ਟੀ-ਸ਼ਰਟ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੂੰ ਰਿਫ੍ਰੈਸ਼ਮੈਂਟ ਵੀ ਦਿੱਤਾ ਗਿਆ।

ਇਸ ਦੌੜ ਵਿੱਚ 700 ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਇਆ, ਪਰ ਹਾਜ਼ਰੀ ਇੰਨੀ ਵੱਧ ਸੀ ਕਿ ਸਥਾਨਕ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਤੇ

  • ਆਈ.ਪੀ.ਐਸ. ਅਰਵਿੰਦ ਮੀਨਾ (ਐਸ.ਪੀ.)
  • ਜਸਪ੍ਰੀਤ ਸਿੰਘ (ਐਸ.ਡੀ.ਐਮ. ਸ੍ਰੀ ਆਨੰਦਪੁਰ ਸਾਹਿਬ)
  • ਅਜੈ ਸਿੰਘ (ਡੀ.ਐਸ.ਪੀ.)
  • ਪ੍ਰੈਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ
  • ਐਨ.ਸੀ.ਸੀ. ਕੈਡਟ, ਸਮਾਜਿਕ ਤੇ ਧਾਰਮਿਕ ਆਗੂ ਅਤੇ ਗਣਮਾਨਯ ਲੋਕ ਵੀ ਮੌਜੂਦ ਰਹੇ।