ਅੰਮ੍ਰਿਤਸਰ 19 july 2025 Aj Di Awaaj
Punjab Desk – ਤਰਨਤਾਰਨ ਰੋਡ ‘ਤੇ ਸਥਿਤ ਇੱਕ ਨਿੱਜੀ ਹੋ*ਟਲ ‘ਚ ਚਲ ਰਹੀ ਗੈਰ*ਕਾਨੂੰ*ਨੀ ਦੇ*ਹ ਵਪਾ*ਰ ਦੀ ਸਰਗਰਮੀ ਦਾ ਅੰਮ੍ਰਿਤਸਰ ਪੁਲਿਸ ਨੇ ਪਰਦਾ*ਫਾ*ਸ਼ ਕੀਤਾ ਹੈ। ਥਾਣਾ ਬੀ ਡਿਵੀਜ਼ਨ ਦੀ ਟੀਮ ਨੇ ਰਾਤ ਦੌਰਾਨ ਹੋਟਲ ‘ਤੇ ਰੇਡ ਕਰਕੇ 5 ਲੜਕੀਆਂ ਅਤੇ ਹੋਟਲ ਮੈਨੇਜਰ ਨੂੰ ਕਾਬੂ ਕੀਤਾ।
ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਖਬਰ ਰਾਹੀਂ ਜਾਣਕਾਰੀ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਹੋਟਲ ‘ਚ ਛਾਪੇ ਦੌਰਾਨ ਕੁਝ ਅਹੰਮ ਸਬੂਤ ਵੀ ਹਾਸਲ ਹੋਏ ਹਨ, ਜਿਨ੍ਹਾਂ ਦੇ ਆਧਾਰ ‘ਤੇ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ, ਗ੍ਰਿਫ*ਤਾਰ ਲੜਕੀਆਂ ਨੂੰ ਹਿ*ਰਾਸ*ਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਇਸ ਧੰ*ਦੇ ਵਿੱਚ ਕਿਵੇਂ ਅਤੇ ਕਿਨ੍ਹਾਂ ਦੇ ਈਸ਼ਾਰਿਆਂ ‘ਤੇ ਸ਼ਾਮਲ ਹੋਈਆਂ।
ਬਲਜਿੰਦਰ ਸਿੰਘ ਨੇ ਕਿਹਾ, “ਗੁਰੂ ਦੀ ਨਗਰੀ ਵਿੱਚ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਵੀ ਖਿਲਾਫ ਸਬੂਤ ਮਿਲਣਗੇ, ਉਸ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ।”
ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਐਸੀ ਕਿਸੇ ਗਤੀਵਿਧੀ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕਰਨ। ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ*ਤਾਰੀ*ਆਂ ਹੋਣ ਦੀ ਸੰਭਾਵਨਾ ਹੈ।
