18 July 2025 AJ DI Awaaj
National Desk : ਜੇ ਤੁਸੀਂ ਵੀ Facebook ‘ਤੇ ਬਿਨਾਂ ਇਜਾਜ਼ਤ ਕਿਸੇ ਹੋਰ ਦੀ ਫੋਟੋ, ਵੀਡੀਓ ਜਾਂ ਟੈਕਸਟ ਕਾਪੀ ਕਰਕੇ ਪੋਸਟ ਕਰਦੇ ਹੋ, ਤਾਂ ਹੁਣ ਇਹ ਆਦਤ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਮੈਟਾ ਨੇ Facebook ਉੱਤੇ Unoriginal Content ਨੂੰ ਲੈ ਕੇ ਸਖ਼ਤ ਨੀਤੀਆਂ ਲਾਗੂ ਕਰ ਦਿੱਤੀਆਂ ਹਨ, ਜਿਨ੍ਹਾਂ ਦੇ ਤਹਿਤ ਨਕਲੀਆਂ ਪੋਸਟਾਂ ਕਰਨ ਵਾਲਿਆਂ ਵਿਰੁੱਧ ਸਿੱਧੀ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਨਵਾਂ ਨਿਯਮ?
Facebook ਦੀ ਨਵੀ ਨੀਤੀ ਮੁਤਾਬਕ, ਜੋ ਖਾਤੇ ਵਾਰ-ਵਾਰ ਹੋਰਾਂ ਦੀ ਸਮੱਗਰੀ ਨਕਲ ਕਰਦੇ ਹਨ, ਉਹਨਾਂ ਦੀ:
- ਮੋਨੇਟਾਈਜ਼ੇਸ਼ਨ (ਕਮਾਈ) ‘ਤੇ ਪਾਬੰਦੀ
- ਪੋਸਟ ਦੀ ਰੀਚ ਘਟਾਉਣਾ
- ਅਤੇ ਗੰਭੀਰ ਮਾਮਲਿਆਂ ਵਿੱਚ ਅਕਾਊਂਟ ਤੱਕ ਡਿਲੀਟ ਕੀਤਾ ਜਾ ਸਕਦਾ ਹੈ।
2025 ਦੇ ਅੱਧ ਤੱਕ 5 ਲੱਖ ਖਾਤਿਆਂ ‘ਤੇ ਕਾਰਵਾਈ
ਮੈਟਾ ਨੇ ਆਪਣੀ ਅਧਿਕਾਰਤ ਬਲੌਗ ਪੋਸਟ ਰਾਹੀਂ ਦੱਸਿਆ ਕਿ 2025 ਦੇ ਪਹਿਲੇ ਅੱਧ ਵਿੱਚ 5 ਲੱਖ ਤੋਂ ਵੱਧ ਅਜਿਹੇ ਖਾਤਿਆਂ ਵਿਰੁੱਧ already ਕਾਰਵਾਈ ਕੀਤੀ ਜਾ ਚੁੱਕੀ ਹੈ। ਇਨ੍ਹਾਂ ‘ਚੋਂ ਕਈ ਖਾਤਿਆਂ ਨੂੰ ਨਿਰੀਕਣ ‘ਚ ਰੱਖ ਕੇ ਉਨ੍ਹਾਂ ਦੀ ਕਮਾਈ ਰੋਕੀ ਗਈ ਜਾਂ ਪੋਸਟਾਂ ਦੀ ਪਹੁੰਚ ਘਟਾ ਦਿੱਤੀ ਗਈ।
Original Creators ਨੂੰ ਮਿਲੇਗੀ ਤਰਜੀਹ
ਮੈਟਾ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਅਸਲ ਕ੍ਰਿਏਟਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮਕ਼ਬੂਲਤਾ ਅਤੇ ਹੱਕ ਮਿਲੇ। ਨਕਲੀ ਪੋਸਟਾਂ ਦੇ ਥਾਂ, ਅਸਲ ਕੰਟੈਂਟ ਨੂੰ ਵਧਾਵਾ ਦਿੱਤਾ ਜਾਵੇਗਾ।
ਕੰਪਨੀ ਨਵੀਂ ਤਕਨਾਲੋਜੀ ਦੀ ਟੈਸਟਿੰਗ ਕਰ ਰਹੀ ਹੈ, ਜਿਸਦੇ ਜ਼ਰੀਏ ਜੇਕਰ ਕੋਈ ਡੁਪਲੀਕੇਟ ਸਮੱਗਰੀ ਪੋਸਟ ਕਰਦਾ ਹੈ, ਤਾਂ ਉਸ ‘ਚ ਅਸਲ ਸੋਰਸ ਦਾ ਲਿੰਕ ਵੀ ਆਪੇ ਸ਼ਾਮਲ ਹੋ ਜਾਵੇਗਾ।
ਕੀ ਚੀਜ਼ ਮਨਜ਼ੂਰ ਹੈ?
ਮੈਟਾ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਕ੍ਰਿਏਟਰ ਕਿਸੇ ਵੀਡੀਓ ‘ਤੇ ਆਪਣੀ ਰਾਏ ਦੇ ਰਿਹਾ ਹੈ ਜਾਂ ਕਿਸੇ ਟ੍ਰੈਂਡ ਨੂੰ ਫਾਲੋ ਕਰਕੇ ਰਿਐਕਸ਼ਨ ਵੀਡੀਓ ਬਣਾਉਂਦਾ ਹੈ, ਤਾਂ ਉਹ ਮਨਜ਼ੂਰ ਹੈ। ਪਰ ਬਿਨਾਂ ਕ੍ਰੈਡਿਟ ਜਾਂ ਇਜਾਜ਼ਤ ਹੋਰਾਂ ਦੀ ਸਮੱਗਰੀ ਚੋਰੀ ਕਰਨਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨਤੀਜਾ
ਇਹ ਨਵੀਂ ਨੀਤੀ ਉਨ੍ਹਾਂ ਸਾਰੇ ਯੂਜ਼ਰਾਂ ਲਈ ਚੇਤਾਵਨੀ ਹੈ ਜੋ ਹੋਰਾਂ ਦੀ ਮਿਹਨਤ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਸਨ। ਹੁਣ ਫੇਸਬੁੱਕ ਤੇ ਚੱਲੇਗੀ ਅਸਲ ਕਿਰਏਟੀਵਿਟੀ ਦੀ ਸਰਕਾਰ, ਨਾ ਕਿ ਕਾਪੀ ਪੇਸਟ ਦੀ।
