ਬੰਦ ਪਈਆਂ ਜਲ ਸਪਲਾਈ ਸਕੀਮਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ-ਡਿਪਟੀ ਕਮਿਸ਼ਨਰ

34

ਅੰਮ੍ਰਿਤਸਰ , 14 ਜੁਲਾਈ 2025 AJ DI Awaaj

Punjab Desk : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਦਾਇਤ ਕੀਤੀ ਕਿ ਜ਼ਿਲੇ ਵਿੱਚ ਬੰਦ ਪਈਆਂ ਜਲ ਸਪਲਾਈ ਸਕੀਮਾਂ ਛੇਤੀ ਸ਼ੁਰੂ ਕੀਤੀਆਂ ਜਾਣ।  ਉਹਨਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਾਉਣ ਲਈ ਪਾਣੀ ਦੀਆਂ ਟੈਂਕੀਆਂ ਬਣਾਉਣ ਉੱਤੇ ਅਰਬਾਂ ਰੁਪਇਆ ਖਰਚ ਕੀਤਾ ਹੈ ਅਤੇ ਇਨਾ ਵਾਟਰ ਟੈਂਕੀਆਂ ਨੂੰ ਛੋਟੀ ਮੋਟੀ ਮੁਰੰਮਤ ਲਈ ਬੰਦ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ।

   ਉਹਨਾਂ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵੱਲੋਂ ਜਿਹੜੀਆਂ ਵਾਟਰ ਟੈਂਕੀਆਂ ਜਾਂ ਟਿਊਬਵੈਲ ਪੰਚਾਇਤਾਂ ਨੂੰ ਸਪੁਰਦ ਕੀਤੇ ਜਾ ਚੁੱਕੇ ਹਨਵਿਖੇ ਪੰਚਾਇਤਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਲ ਕਮੇਟੀ ਬਣਾ ਕੇ ਇਹਨਾਂ ਜਲ ਸਪਲਾਈ ਸਕੀਮਾਂ ਨੂੰ ਚਾਲੂ ਰੱਖਣ।

  ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਮਜੀਠਾ ਵਿੱਚ 18, ਹਰਸ਼ਾ ਛੀਨਾ ਵਿੱਚ ਤਿੰਨਚੋਗਾਵਾਂ ਵਿੱਚ 13, ਅਜਨਾਲਾ ਵਿੱਚ 10 , ਵੇਰਕਾ ਵਿੱਚ ਦੋਰਈਆ ਵਿੱਚ ਅੱਠ,  ਤਰਸਿੱਕਾ ਵਿੱਚ ਸੱਤ ਅਤੇ ਜੰਡਿਆਲਾ ਗੁਰੂ ਵਿੱਚ ਦੋ ਜਲ ਸਪਲਾਈ ਸਕੀਮਾਂ ਮਰੰਮਤ ਨਾ ਹੋਣ ਕਾਰਨ ਬੰਦ ਹਨ।

ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਇਹਨਾਂ ਬੰਦ ਪਈਆਂ ਸਕੀਮਾਂ ਦੀ ਮਰੰਮਤ ਲਈ ਲੋੜੀਂਦਾ ਧਨ ਜੁਟਾਉਣ ਅਤੇ ਇਹਨਾਂ ਸਕੀਮਾਂ ਨੂੰ ਛੇਤੀ ਚਾਲੂ ਕਰਕੇ ਪੰਚਾਇਤਾਂ ਦੇ ਕੋਲੋਂ ਇਸਦਾ ਰੱਖ ਰਖਾਵ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰਡੀਡੀਪੀਓ ਸ਼੍ਰੀ ਸੰਦੀਪ ਮਲਹੋਤਰਾਐਕਸੀਅਨ ਸ ਹਰਿੰਦਰ ਸਿੰਘਐਕਸੀਐਨ ਚਰਨਜੀਤ ਸਿੰਘਐਕਸੀਐਨ ਸ੍ਰੀ ਕਾਲੀਆ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।