ਪੰਜਾਬ ਵਿਧਾਨ ਸਭਾ ਸੈਸ਼ਨ: ਸਦਨ ‘ਚ ਸ਼ਰਧਾਂਜਲੀ ਦੇ ਨਾਲ ਗੰਭੀਰ ਮਾਹੌਲ, ਅਹਿਮ ਮਸਲਿਆਂ ‘ਤੇ ਚਰਚਾ ਦੀ ਉਮੀਦ

41
xr:d:DAFKenDPdBA:8730,j:1005827991858614416,t:23081110

ਚੰਡੀਗੜ੍ਹ 10 July 2025 AJ DI Awaaj

Punjab Desk : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਕਾਰਵਾਈ ਅੱਜ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਈ। ਸਦਨ ਵਿੱਚ ਹਾਲ ਹੀ ਵਿੱਚ ਹੋਈਆਂ ਕੁਝ ਅਹਿਮ ਘਟਨਾਵਾਂ ਅਤੇ ਹਾਦਸਿਆਂ ਵਿੱਚ ਜਾ*ਨ ਗੁਆਉਣ ਵਾਲਿਆਂ ਨੂੰ ਸਰਕਾਰੀ ਤੌਰ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ।

ਅਬੋਹਰ ਵਿੱਚ ਦਿਨ ਦਿਹਾੜੇ ਹੋਏ ਵੱਡੇ ਉਦਯੋਗਪਤੀ ਸੰਜੇ ਵਰਮਾ ਦੇ ਕਤ*ਲ ਮਾਮਲੇ ਦੀ ਗੂੰਜ ਵੀ ਵਿਧਾਨ ਸਭਾ ‘ਚ ਸੁਣੀ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੰਗ ‘ਤੇ ਉਨ੍ਹਾਂ ਨੂੰ ਸਰਕਾਰੀ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਅਹਿਮਦਾਬਾਦ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਲਈ ਵੀ ਦੁਖ ਪ੍ਰਗਟ ਕੀਤਾ ਗਿਆ। ਉਨ੍ਹਾਂ ਦੀ ਆਤ*ਮਾ ਦੀ ਸ਼ਾਂਤੀ ਲਈ ਸਦਨ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।

ਸਦਨ ਵਿੱਚ ਪੂਰਾ ਮਾਹੌਲ ਗੰਭੀਰ ਬਣਿਆ ਰਿਹਾ ਅਤੇ ਸਪੀਕਰ ਵੱਲੋਂ ਕਾਰਵਾਈ ਨੂੰ ਕੱਲ੍ਹ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਅਗਲੀ ਕਾਰਵਾਈ ‘ਚ ਰਾਜ ਦੇ ਜ਼ਰੂਰੀ ਮਸਲਿਆਂ, ਜਿਵੇਂ ਕਿ ਕਾਨੂੰਨ ਵਿਵਸਥਾ, ਕਿਸਾਨ ਮੁੱਦੇ ਅਤੇ ਵਿਕਾਸ ਕਾਰਜਾਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।