ਜਲੰਧਰ ਵਿੱਚ ਪੁਲਿਸ ਦਾ ਐਨਕਾਊਂਟਰ, ਦੋ ਬਦਮਾਸ਼ ਗੋਲੀਬਾਰੀ ’ਚ ਜ਼ਖ*ਮੀ

101

 ਜਲੰਧਰ 07 July 2025 Aj Di Awaaj

Punjab Desk : ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਖ਼ਤਰਨਾਕ ਬਦਮਾਸ਼ਾਂ ਨਾਲ ਮੁਕਾਬਲਾ ਕੀਤਾ, ਜਿਸ ਦੌਰਾਨ ਦੋਵੇਂ ਗੋਲੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖ*ਮੀ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਪੁਲਿਸ ਮੁਲਾਜ਼ਮ ਡਿਊਟੀ ਲਈ ਜਾ ਰਿਹਾ ਸੀ ਅਤੇ ਰਸਤੇ ’ਚ ਕੁਝ ਸ਼ੱਕੀ ਬਾਈਕ ਸਵਾਰਾਂ ਨੂੰ ਦੇਖ ਕੇ ਉਸ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।

ਸੂਚਨਾ ਮਿਲਣ ’ਤੇ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਜਦੋਂ ਸ਼ੱਕੀ ਵਿਅਕਤੀ ਬਾਈਕ ਤੇ ਨਾਕੇ ‘ਤੇ ਆਏ, ਤਾਂ ਪੁਲਿਸ ਨੂੰ ਵੇਖਦੇ ਹੀ ਉਨ੍ਹਾਂ ਨੇ ਸਿੱਧਾ ਗੋਲੀ*ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਲੋਂ ਜਵਾਬੀ ਗੋਲੀ*ਬਾਰੀ ਵਿੱਚ ਦੋਵੇਂ ਬਦਮਾਸ਼ ਜ਼ਖ*ਮੀ ਹੋ ਗਏ।

ਬਦਮਾਸ਼ਾਂ ਦੀ ਪਛਾਣ ਲਖਵਿੰਦਰ ਸਹਿਤ ਦੋ ਹੋਰ ਵਿਅਕਤੀਆਂ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀ*ਆਂ ਅਤੇ ਇੱਕ 32 ਬੋਰ ਦਾ ਪਿਸ*ਤੌਲ ਵੀ ਬਰਾਮਦ ਹੋਇਆ ਹੈ।

ਫਿਲਹਾਲ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ’ਚ ਸਨ ਜਾਂ ਕਿਸੇ ਵਿਅਕਤੀ ਨੂੰ ਟਾਰਗਟ ਕਰਨਾ ਸੀ। ਜ਼ਖ*ਮੀ ਹਾਲਤ ’ਚ ਦੋਵੇਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਿਸ ਵਲੋਂ ਅੱਗੇ ਦੀ ਜਾਂਚ ਜਾਰੀ ਹੈ।