ਮੋਗਾ 03 july 2025 AJ DI Awaaj
Punjab Desk : ਕੋਟੀਸੇਖਾ ਨਜ਼ਦੀਕ ਪਿੰਡ ਦੋਲੇਵਾਲਾ ਦੇ ਗੁਰੂਦੁਆਰਾ ਬਾਬਾ ਝੁਗੀ ਦਾਸ ਜੀ ਵਿਖੇ ਅੱਜ ਇੱਕ ਦਰਦਨਾਕ ਘਟਨਾ ਵਾਪਰੀ। ਲੰਗਰ ਹਾਲ ਵਿੱਚ ਸੇਵਾ ਕਰ ਰਹੀ 25 ਸਾਲਾ ਨੌਜਵਾਨ ਮਹਿਲਾ ਸਿਮਰਨ ਕੌਰ ਦੀ ਉਸਦੇ ਹੀ ਸਗੇ ਭਰਾ ਹਰਮਨ ਸਿੰਘ ਨੇ ਗੋਲੀ*ਆਂ ਮਾਰ ਕੇ ਹੱਤਿ*ਆ ਕਰ ਦਿੱਤੀ। ਮੌਕੇ \‘ਤੇ ਹੀ ਸਿਮਰਨ ਦੀ ਮੌ*ਤ ਹੋ ਗਈ।ਮੌਕੇ \‘ਤੇ ਪੁੱਜੀ ਕੋਟੀਸੇਖਾ ਅਤੇ ਦੋਲੇਵਾਲਾ ਪੁਲਿਸ ਨੇ ਲਾ*ਸ਼ ਨੂੰ ਕਬਜ਼ੇ \‘ਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਹੱਤਿਆਕਾਰ ਹਰਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਕਤ*ਲ \‘ਚ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ, ਸਿਮਰਨ ਕੌਰ ਨੇ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਦੀ ਇੱਛਾ ਦੇ ਵਿਰੁੱਧ ਜਾ ਕੇ ਪਿੰਡ ਦੇ ਹੀ ਨੌਜਵਾਨ ਇੰਦਰਜੀਤ ਸਿੰਘ ਨਾਲ ਲਵ ਮੈਰਿਜ਼ ਕਰਵਾਈ ਸੀ, ਜਿਸ ਤੋਂ ਬਾਅਦ ਹਰਮਨ ਕਾਫੀ ਰੰਜ \‘ਚ ਸੀ।ਅੱਜ ਗੁਰੂਦੁਆਰਾ ਸਾਹਿਬ \‘ਚ ਮੇਲਾ ਲੱਗਿਆ ਹੋਇਆ ਸੀ ਅਤੇ ਸਿਮਰਨ ਲੰਗਰ ਹਾਲ ਵਿੱਚ ਸੇਵਾ ਕਰ ਰਹੀ ਸੀ। ਇਸ ਦੌਰਾਨ ਹਰਮਨ ਉਥੇ ਆਇਆ ਅਤੇ ਸਿੱਧਾ ਆਪਣੀ ਭੈਣ ਦੇ ਸਿਰ \‘ਚ ਦੋ ਗੋਲੀ*ਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ \‘ਤੇ ਹੀ ਮੌ*ਤ ਹੋ ਗਈ।
DSP ਰਮਨਦੀਪ ਸਿੰਘ ਧਰਮਕੋਟ ਨੇ ਮੀਡੀਆ ਨੂੰ ਦੱਸਿਆ ਕਿ, “ਹਰਮਨ ਸਿੰਘ ਨੇ ਆਪਣੀ ਭੈਣ ਸਿਮਰਨ ਕੌਰ ਨੂੰ ਉਸਦੇ ਪਤੀ ਨਾਲ ਹੋਏ ਲਵ ਮੈਰਿਜ਼ ਨੂੰ ਲੈ ਕੇ ਰੰਜ \‘ਚ ਆ ਕੇ ਗੋਲੀ*ਆਂ ਮਾਰ ਕੇ ਹੱਤਿ*ਆ ਕਰ ਦਿੱਤੀ। ਅਸੀਂ ਹਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹਥਿਆਰ ਵੀ ਕਬਜ਼ੇ \‘ਚ ਲੈ ਲਿਆ ਗਿਆ ਹੈ। ਮ੍ਰਿਤ*ਕ ਸਿਮਰਨ ਦੀ ਸੱਸ ਅਤੇ ਪੜੋਸੀਆਂ ਨੇ ਵੀ ਪੁਸ਼ਟੀ ਕੀਤੀ ਕਿ ਘਰ \‘ਚ ਪਹਿਲਾਂ ਤੋਂ ਹੀ ਇਸ ਵਿਆਹ ਨੂੰ ਲੈ ਕੇ ਤਣਾਅ ਸੀ। ਪਰ ਸਿਮਰਨ ਆਪਣੀ ਘਰ-ਗ੍ਰਿਹਸਤੀ ਚੰਗੀ ਤਰ੍ਹਾਂ ਚਲਾ ਰਹੀ ਸੀ ਤੇ ਗੁਰੂਦੁਆਰੇ \‘ਚ ਨਿਯਮਤ ਸੇਵਾ ਕਰਦੀ ਸੀ। ਉਨ੍ਹਾਂ ਕਿਹਾ ਕਿ ਇਹ ਹੱਤਿ*ਆ ਪਰਿਵਾਰਕ ਰੰਜਿਸ਼ ਦਾ ਨਤੀਜਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।
